ਡੇਰਾ ਪ੍ਰੇਮੀਆਂ ਦਾ ਕਹਿਣਾ ਕਿ ਕਥਾਵਾਚਕ ਨੇ ਡੇਰਾ ਮੁਖੀ ਨੂੰ ਬਲਾਤਕਾਰੀ ਕਿਹਾ
ਲੰਬੀ/ਬਿਊਰੋ ਨਿਊਜ਼
ਡੇਰਾ ਸਿਰਸਾ ਅਤੇ ਸਿੱਖ ਭਾਈਚਾਰੇ ਵਿੱਚ ਅਕਸਰ ਹੀ ਕੋਈ ਨਾ ਕੋਈ ਵਿਵਾਦ ਵੇਖਣ ਨੂੰ ਮਿਲਦਾ ਹੈ। ਤਾਜ਼ਾ ਮਾਮਲਾ ਹਲਕਾ ਲੰਬੀ ਦੇ ਪਿੰਡ ਬੀਦੋਵਾਲੀ ‘ਚ ਸਾਹਮਣੇ ਆਇਆ ਹੈ ਜਿੱਥੇ ਡੇਰਾ ਸਿਰਸਾ ਮੁਖੀ ਦੇ ਸਮਰਥਕਾਂ ‘ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਹਨ।
ਡੇਰਾ ਸਿਰਸਾ ਦੇ ਸਮਰਥਕਾਂ ਨੇ ਸਥਾਨਕ ਗੁਰੂਘਰ ਵਿੱਚ ਪਹੁੰਚ ਕੇ ਕਥਾ ਕਰ ਰਹੇ ਭਾਈ ਕੁਲਦੀਪ ਸਿੰਘ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ। ਡੇਰਾ ਪ੍ਰੇਮੀਆਂ ਦਾ ਕਹਿਣਾ ਸੀ ਕਿ ਭਾਈ ਕੁਲਦੀਪ ਸਿੰਘ ਨੇ ਆਪਣੀ ਕਥਾ ਦੌਰਾਨ ਡੇਰਾ ਮੁਖੀ ਨੂੰ ਬਲਾਤਕਾਰੀ ਆਖਿਆ ਸੀ। ਇਸ ਤੋਂ ਬਾਅਦ ਭਾਈ ਕੁਲਦੀਪ ਸਿੰਘ ਨੇ ਲਾਉਡ ਸਪੀਕਰ ਰਾਹੀਂ ਪਿੰਡ ਵਾਸੀਆਂ ਨੂੰ ਡੇਰਾ ਸਮਰਥਕਾਂ ਦੀ ਇਸ ਗੁੰਡਾਗਰਦੀ ਬਾਰੇ ਜਾਣਕਾਰੀ ਦੇ ਦਿੱਤੀ । ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …