ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੇਅਰ ਕੀਤੀ ਤਸਵੀਰ
ਚੰਡੀਗੜ੍ਹ/ਬਿਊਰੋ ਨਿਊਜ਼ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਦੁਨੀਆ ਦੇ 195 ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ, ਜਦਕਿ ਭਾਰਤ ‘ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 1200 ਨੂੰ ਟੱਪ ਚੁੱਕੀ। ਪੂਰੇ ਦੇਸ਼ ‘ਚ 21 ਦਿਨ ਦਾ ਲਾਕਡਾਊਨ ਲੱਗਿਆ ਹੋਇਆ ਹੈ। ਹਰ ਕੋਈ ਲੋਕਾਂ ਨੂੰ ਆਪਣੇ ਘਰ ਅੰਦਰ ਰਹਿਣ ਦੀ ਅਪੀਲ ਕਰ ਰਿਹਾ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਪੇਜ਼ ‘ਤੇ ਚੰਡੀਗੜ੍ਹ ਵਾਸੀ 7 ਮਹੀਨੇ ਦੀ ਬੱਚੀ ਨਵੇਹਾ ਸੋਨੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਬੱਚੀ ਨੇ ਆਪਣੇ ਹੱਥ ‘ਚ ਇੱਕ ਪੋਸਟਰ ਫੜਿਆ ਹੋਇਆ ਹੈ, ਜਿਸ ‘ਤੇ ਲਿਖਿਆ ਹੈ, ”ਜੇ ਮੈਂ ਆਪਣੀ ਮਾਂ ਦੇ ਢਿੱਡ ‘ਚ 9 ਮਹੀਨੇ ਰਹਿ ਸਕਦੀ ਹਾਂ, ਤਾਂ ਕੀ ਤੁਸੀਂ ਭਾਰਤ ਮਾਂ ਦੀ ਤੰਦਰੁਸਤੀ ਲਈ 21 ਦਿਨ ਘਰ ਨਹੀਂ ਰਹਿ ਸਕਦੇ। ਤਸਵੀਰ ਨੂੰ ਸ਼ੇਅਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਹੈ ,”ਦਿਲਚਸਪ ਅਤੇ ਬਹੁਤ ਹੀ ਭਾਵਨਾਤਮਕ।” ਇਥੇ ਜ਼ਿਕਰਯੋਗ ਹੈ ਕਿ ਲੰਘੀ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਦੇਸ਼ ‘ਚ ਅਗਲੇ 21 ਦਿਨ ਲਈ ਪੂਰਨ ਤੌਰ ‘ਤੇ ਲੌਕਡਾਊਨ ਲਗਾਇਆ ਜਾ ਰਿਹਾ ਹੈ। ਅਜਿਹਾ ਇਸ ਲਈ ਤਾਂ ਕਿ ਦੇਸ਼ ‘ਚ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ।ઠ