Breaking News
Home / ਪੰਜਾਬ / 38 ਭਾਰਤੀਆਂ ਦੀ ਅਸਥੀਆਂ ਪਹੁੰਚੀਆਂ ਰਾਜਾਸਾਂਸੀ

38 ਭਾਰਤੀਆਂ ਦੀ ਅਸਥੀਆਂ ਪਹੁੰਚੀਆਂ ਰਾਜਾਸਾਂਸੀ

ਪੰਜਾਬ ਦੇ 27 ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਣਗੇ 5-5 ਲੱਖ ਰੁਪਏ ਅਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਨੌਕਰੀ
ਅੰਮ੍ਰਿਤਸਰ/ਬਿਊਰੋ ਨਿਊਜ਼
ਇਰਾਕ ਦੇ ਮੋਸੁਲ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵੱਲੋਂ ਮਾਰੇ ਗਏ 38 ਭਾਰਤੀਆਂ ਦੀਆਂ ਅਸਥੀਆਂ ਲੈ ਕੇ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਰਾਜਾਸਾਂਸੀ ਹਵਾਈ ਅੱਡੇ ਪਹੁੰਚੇ। ਚੇਤੇ ਰਹੇ ਕਿ ਸਾਲ 2014 ਵਿਚ ਮੋਸੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ਆਈ.ਐਸ ਅੱਤਵਾਦੀਆਂ ਨੇ 39 ਭਾਰਤੀਆਂ ਦੀ ਹੱਤਿਆ ਕਰ ਦਿੱਤੀ ਸੀ। ਇਕ ਮ੍ਰਿਤਕ ਦੀ ਪਛਾਣ ਨਾ ਹੋਣ ਕਰਕੇ 38 ਭਾਰਤੀਆਂ ਦੀਆਂ ਅਸਥੀਆਂ ਹੀ ਵਾਪਸ ਲਿਆਂਦੀਆਂ ਜਾ ਸਕੀਆਂ ਹਨ। ਇਨ੍ਹਾਂ ਮ੍ਰਿਤਕਾਂ ਵਿਚ 27 ਪੰਜਾਬ, 4 ਹਿਮਾਚਲ ਅਤੇ 7 ਬਿਹਾਰ ਨਾਲ ਸਬੰਧਤ ਹਨ। ਇਨ੍ਹਾਂ ਮ੍ਰਿਤਕਾਂ ਦੀਆਂ ਅਸਥੀਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਬਹੁਤ ਹੀ ਗਮਗੀਨ ਮਾਹੌਲ ‘ਚ ਅੰਤਿਮ ਸਸਕਾਰ ਹੋਏ ਹਨ।
ਇਰਾਕ ‘ਚ ਮਾਰੇ ਗਏ 27 ਪੰਜਾਬੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ 5-5 ਲੱਖ ਰੁਪਏ ਤੇ ਪਰਿਵਾਰ ਦੇ ਇੱਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ । ਇਹ ਐਲਾਨ ਮ੍ਰਿਤਕ ਦੇਹਾਂ ਲੈਣ ਰਾਜਾਸਾਂਸੀ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

Check Also

ਸਿਮਰਜੀਤ ਸਿੰਘ ਬੈਂਸ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ

ਕੋਵਿਡ ਗਾਈਡ ਲਾਈਨ ਤੋੜਨ ਦੇ ਮਾਮਲੇ ’ਚ ਘਿਰੇ ਹਨ ਬੈਂਸ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਵਿਚ 20 …