-19.8 C
Toronto
Sunday, February 8, 2026
spot_img
Homeਪੰਜਾਬਪਰਲ ਸਮੂਹ ਦੀ ਜਾਇਦਾਦ ਕਬਜ਼ੇ 'ਚ ਲਵੇਗੀ ਸਰਕਾਰ: ਮੁੱਖ ਮੰਤਰੀ

ਪਰਲ ਸਮੂਹ ਦੀ ਜਾਇਦਾਦ ਕਬਜ਼ੇ ‘ਚ ਲਵੇਗੀ ਸਰਕਾਰ: ਮੁੱਖ ਮੰਤਰੀ

ਚੰਡੀਗੜ੍ਹ : ਪੰਜਾਬੀਆਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲੀ ਪਰਲ ਕੰਪਨੀ ਦਾ ਮੁੱਦਾ ਮੁੜ ਭਖ ਗਿਆ ਹੈ। ਪੰਜਾਬ ਸਰਕਾਰ ਨੇ ਪਰਲ ਕੰਪਨੀ ਦੀ ਪੰਜਾਬ ਵਿਚਲੀ ਜਾਇਦਾਦਾਂ ਨੂੰ ਜ਼ਬਤ ਕਰਕੇ ਲੋਕਾਂ ਦੇ ਰੁਪਏ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ”ਪਰਲ ਕੰਪਨੀ ਨੇ ਲੱਖਾਂ ਲੋਕਾਂ ਦੇ ਕਰੋੜਾਂ ਰੁਪਏ ਖਾ ਲਏ ਹਨ। ਪੰਜਾਬ ਵਿੱਚ ਪਰਲ ਕੰਪਨੀ ਦੀ ਬਹੁਤ ਜਾਇਦਾਦ ਹੈ। ਹੁਣ ਸਰਕਾਰ ਪਰਲ ਕੰਪਨੀ ਦੀ ਜਾਇਦਾਦ ਕਬਜ਼ੇ ਵਿੱਚ ਲੈਣ ਲਈ ਕਾਨੂੰਨੀ ਅੜਿੱਕੇ ਦੂਰ ਕਰ ਰਹੀ ਹੈ ਤਾਂ ਜੋ ਲੋਕਾਂ ਦਾ ਪੈਸਾ ਵਾਪਸ ਕੀਤਾ ਜਾ ਸਕੇ।” ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ‘ਪਰਲ ਕੰਪਨੀ’ ਵਿਰੁੱਧ ਜਾਂਚ ਦੇ ਆਦੇਸ਼ ਦਿੱਤੇ ਸਨ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਪਰਲ ਕੰਪਨੀ ਨੇ ਪੰਜਾਬ ਦੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨੂੰ ਲੁੱਟਣ ਦਾ ਕੰਮ ਕੀਤਾ ਹੈ। ਇਸ ਕੰਪਨੀ ਦੀ ਜਾਂਚ ਕਰਕੇ ਲੋਕਾਂ ਦੇ ਸਾਰੇ ਰੁਪਏ ਵਾਪਸ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਪਰਲ ਕੰਪਨੀ ਦੇ ਮੁੱਦੇ ਨੂੰ ਸੰਸਦ ਮੈਂਬਰ ਹੁੰਦਿਆਂ ਤੋਂ ਹੀ ਚੁੱਕਦੇ ਆ ਰਹੇ ਹਨ। ਪਰਲ ਕੰਪਨੀ ‘ਤੇ ਲੱਖਾਂ ਲੋਕਾਂ ਦੇ ਕਰੋੜਾਂ ਰੁਪਏ ਹੜੱਪਣ ਦੇ ਕਥਿਤ ਆਰੋਪ ਲੱਗੇ ਹੋਏ ਹਨ।

RELATED ARTICLES
POPULAR POSTS