Breaking News
Home / ਪੰਜਾਬ / ਜਗਜੀਤ ਸਿੰਘ ਦਰਦੀ ਦੇ ਛੋਟੇ ਪੁੱਤਰ ਸਤਬੀਰ ਦਾ ਦਿਹਾਂਤ

ਜਗਜੀਤ ਸਿੰਘ ਦਰਦੀ ਦੇ ਛੋਟੇ ਪੁੱਤਰ ਸਤਬੀਰ ਦਾ ਦਿਹਾਂਤ

ਚੰਡੀਗੜ੍ਹ : ਚੜ੍ਹਦੀ ਕਲਾ ਟਾਈਮ ਟੀਵੀ ਗਰੁੱਪ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ ਦੇ ਛੋਟੇ ਪੁੱਤਰ ਸਤਬੀਰ ਸਿੰਘ ਦਰਦੀ ਦਾ ਦਿਹਾਂਤ ਹੋ ਗਿਆ ਹੈ। ਸਤਬੀਰ ਦੀ ਉਮਰ 42 ਸਾਲ ਸੀ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਤਬੀਰ ਸਿੰਘ ਦੇ ਦਿਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਗਜੀਤ ਸਿੰਘ ਦਰਦੀ ਨਾਲ ਦੁੱਖ ਪ੍ਰਗਟ ਕੀਤਾ। ਸਤਬੀਰ ਦੇ ਦਿਹਾਂਤ ‘ਤੇ ਸਮੁੱਚੇ ਮੀਡੀਆ ਜਗਤ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰ ਨਾਲ ਹਮਦਰਦੀ ਜਤਾਈ ਗਈ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …