ਜਗਜੀਤ ਸਿੰਘ ਚਾਹਲ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
ਪਟਿਆਲਾ/ਬਿਊਰੋ ਨਿਊਜ਼
ਭੋਲਾ ਡਰੱਗਜ਼ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਰੋਬਾਰੀ ਜਗਜੀਤ ਸਿੰਘ ਚਾਹਲ ਨੂੰ ਸੀ.ਬੀ.ਆਈ. ਦੀ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਜਗਜੀਤ ਸਿੰਘ ਚਾਹਲ ਨੂੰ ਪਟਿਆਲਾ ਸਥਿਤ ਸੀਬੀਆਈ ਅਦਾਲਤ ਵਿੱਚ ਮਾਨਯੋਗ ਜੱਜ ਐਸ.ਐਸ. ਮਾਨ ਦੀ ਅਦਾਲਤ ਪੇਸ਼ ਕੀਤਾ ਗਿਆ। ਈਡੀ ਦੇ ਡਾਇਰੈਕਟਰ ਨਿਰੰਜਨ ਸਿੰਘ ਵਿਸ਼ੇਸ਼ ਤੌਰ ਉੱਤੇ ਜਗਜੀਤ ਸਿੰਘ ਚਾਹਲ ਨੂੰ ਜਲੰਧਰ ਤੋਂ ਪਟਿਆਲਾ ਲੈ ਕੇ ਆਏ। ਦੂਜੇ ਪਾਸੇ ਜਗਜੀਤ ਸਿੰਘ ਚਾਹਲ ਦੇ ਵਕੀਲ ਨੇ ਦੋਸ਼ ਲਾਇਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਲਈ ਈਡੀ ਅਜਿਹਾ ਕਰ ਰਿਹਾ ਹੈ।
Check Also
ਕਪੂਰਥਲਾ ਹਾਊਸ ’ਚ ਕੇਜਰੀਵਾਲ ਦੀ ਧੀ ਦਾ ਵਿਆਹ ਕਰਨ ’ਤੇ ਜਾਖੜ ਨੇ ਸਾਧਿਆ ਮੁੱਖ ਮਾਨ ’ਤੇ ਨਿਸ਼ਾਨਾ
ਕਿਹਾ : ਹੁਣ ਦਿੱਲੀ ਸਥਿਤ ਕਪੂਰਥਲਾ ਹਾਊਸ ਬਣਿਆ ‘ਮੈਰਿਜ ਪੈਲੇਸ ਆਫ ਐਮੀਨੈਂਸ’ ਨਵੀਂ ਦਿੱਲੀ/ਬਿਊਰੋ ਨਿਊਜ਼ …