ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਕਬੂਤਰਬਾਜ਼ੀ ਦੇ ਮਾਮਲੇ ਵਿਚ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੂੰ ਜੇਲ੍ਹ ਵਿਚ ਜੇਲ ਮੁਨਸ਼ੀ ਦਾ ਕੰਮ ਮਿਲਿਆ ਹੈ। ਨਵਜੋਤ ਸਿੱਧੂ ਵਾਂਗ ਹੀ ਦਲੇਰ ਮਹਿੰਦੀ ਵੀ ਬੈਰਕ ਦੇ ਅੰਦਰ ਹੀ ਕੰਮ ਕਰਨਗੇ। ਇਹ ਵੀ ਜ਼ਿਕਰਯੋਗ ਹੈ ਕਿ ਜਿਸ ਬੈਰਕ ਵਿਚ ਦਲੇਰ ਮਹਿੰਦੀ ਬੰਦ ਹੈ, ਉਸੇ ਬੈਰਕ ਵਿਚ ਰੋਡ ਰੇਜ਼ ਦੇ ਮਾਮਲੇ ਵਿਚ ਸਜ਼ਾ ਭੁਗਤ ਰਹੇ ਨਵਜੋਤ ਸਿੰਘ ਸਿੱਧੂ ਵੀ ਬੰਦ ਹਨ। ਇਸੇ ਦੌਰਾਨ ਦਲੇਰ ਮਹਿੰਦੀ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਕਬੂਤਰਬਾਜ਼ੀ ਕੇਸ ਵਿਚ ਮਿਲੀ ਦੋ ਸਾਲ ਦੀ ਕੈਦ ਖਿਲਾਫ ਅਪੀਲ ਕੀਤੀ ਹੈ। ਦਲੇਰ ਮਹਿੰਦੀ ਨੇ ਹਾਈਕੋਰਟ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਜ਼ਾ ਰੱਦ ਕਰ ਦਿੱਤੀ ਜਾਵੇ। ਇਸੇ ਦੌਰਾਨ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਦਲੇਰ ਮਹਿੰਦੀ ਨਾਲ ਮੁਲਾਕਾਤ ਕੀਤੀ ਹੈ। ਹੰਸ ਰਾਜ ਹੰਸ ਅਤੇ ਦਲੇਰ ਮਹਿੰਦੀ ਦਾ ਆਪਸ ਵਿਚ ਕੁੜਮਾਚਾਰੀ ਦਾ ਰਿਸ਼ਤਾ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …