ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਇਸ ਵਾਰ 2 ਲੱਖ ਐਡਮਿਸ਼ਨ ਘੱਟ ਹੋਏ ਹਨ, ਜਦਕਿ 2016 ਤੋਂ ਬਾਅਦ ਲਗਾਤਾਰ ਸਰਕਾਰੀ ਸਕੂਲਾਂ ‘ਚ ਦਾਖਲਾ ਲੈਣ ਵਾਲੇ ਵਿਦਿਆਰਥੀ ਦੀ ਗਿਣਤੀ ਵਧ ਰਹੀ ਸੀ, ਜੋ ਇਸ ਸਾਲ ਘੱਟ ਹੋਈ ਹੈ। ਇਸ ਨੂੰ ਲੈ ਕੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਆਹਮੋ-ਸਾਹਮਣੇ ਆ ਗਏ ਹਨ। ਘੱਟ ਹੋਏ ਦਾਖਲਿਆਂ ਨੂੰ ਲੈ ਕੇ ਦੋਵਾਂ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਦੱਸਿਆ ਹੈ। ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਦਿੱਲੀ ਦਾ ਸਿੱਖਿਆ ਮਾਡਲ ਪੰਜਾਬ ‘ਚ ਕ੍ਰੈਸ਼ ਹੋ ਗਿਆ, ਜਿਸ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਹੀ ਸਾਲ 2 ਲੱਖ ਐਡਮਿਸ਼ਨ ਸਰਕਾਰੀ ਸਕੂਲਾਂ ‘ਚ ਘੱਟ ਹੋ ਗਏ ਅਤੇ ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਮਿਹਨਤ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਦੂਜੇ ਪਾਸੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪਰਗਟ ਸਿੰਘ ਨੂੰ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਤੌਰ ਸਿੱਖਿਆ ਮੰਤਰੀ ਆਪਣੇ ਫੇਲੀਅਰ ਦੀ ਜ਼ਿੰਮੇਵਾਰੀ ਦੂਜਿਆਂ ਦੇ ਸਿਰ ਨਾ ਮੜ੍ਹੋ। ਉਨ੍ਹਾਂ ਕਿਹਾ ਕਿ ਹਰ ਸਾਲ 14 ਨਵੰਬਰ ਤੋਂ ਐਡਮਿਸ਼ਨ ਲਈ ਸਪੈਸ਼ਲ ਡਰਾਈਵੀ ਚਲਦੀ ਹੈ, ਜੋ ਪਿਛਲੇ ਸਾਲ ਨਹੀਂ ਚਲੀ, ਉਦੋਂ ਸਿੱਖਿਆ ਮੰਤਰੀ ਪਰਗਟ ਸਿੰਘ ਸਨ। ਇਹੀ ਨਹੀਂ ਪਰਗਟ ਸਿੰਘ ਦੀ ਲਾਪਰਵਾਹੀ ਕਾਰਨ ਹੀ ਕਿਤਾਬਾਂ ਵੀ ਸਮੇਂ ਸਿਰ ਨਹੀਂ ਛਪ ਸਕੀਆਂ, ਜਿਸ ਦੇ ਚਲਦਿਆਂ ਨਵੇਂ ਦਾਖਲਿਆਂ ਵਿਚ ਕਮੀ ਆਈ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …