Breaking News
Home / ਕੈਨੇਡਾ / Front / ਪੰਜਾਬ ’ਚ ਸਾਬਕਾ ਕਾਂਗਰਸੀ ਵਿਧਾਇਕਾ ਤੇ ਉਸਦਾ ਪਤੀ ਗਿ੍ਰਫਤਾਰ

ਪੰਜਾਬ ’ਚ ਸਾਬਕਾ ਕਾਂਗਰਸੀ ਵਿਧਾਇਕਾ ਤੇ ਉਸਦਾ ਪਤੀ ਗਿ੍ਰਫਤਾਰ

ਪੰਜਾਬ ’ਚ ਸਾਬਕਾ ਕਾਂਗਰਸੀ ਵਿਧਾਇਕਾ ਤੇ ਉਸਦਾ ਪਤੀ ਗਿ੍ਰਫਤਾਰ

ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਵਿਜੀਲੈਂਸ ਦੀ ਕਾਰਵਾਈ

ਫਿਰੋਜ਼ਪੁਰ/ਬਿਊਰੋ ਨਿਊਜ਼

ਪੰਜਾਬ ’ਚ ਸਾਬਕਾ ਕਾਂਗਰਸੀ ਵਿਧਾਇਕਾ ਸਤਕਾਰ ਕੌਰ ਗਹਿਰੀ ਅਤੇ ਉਸਦੇ ਪਤੀ ਲਾਡੀ ਗਹਿਰੀ ਨੂੰ ਵਿਜੀਲੈਂਸ ਨੇ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗਿ੍ਰਫਤਾਰ ਕਰ ਲਿਆ ਹੈ। ਮੀਡੀਆ ਰਿਪੋਰਟ ਮੁਤਾਬਕ ਸਤਕਾਰ ਕੌਰ ਗਹਿਰੀ ਨੂੰ ਮੁਹਾਲੀ ਤੋਂ ਅਤੇ ਲਾਡੀ ਗਹਿਰੀ ਨੂੰ ਉਨ੍ਹਾਂ ਦੀ ਫਿਰੋਜ਼ਪੁਰ ਸਥਿਤ ਰਿਹਾਇਸ਼ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਵਿਜੀਲੈਂਸ ਨੇ ਇਹ ਗਿ੍ਰਫਤਾਰੀਆਂ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਕੀਤੀਆਂ ਹਨ। ਸਤਕਾਰ ਕੌਰ ਗਹਿਰੀ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਕਾਂਗਰਸੀ ਵਿਧਾਇਕ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ ਅਤੇ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਸਤਕਾਰ ਕੌਰ ਗਹਿਰੀ ਦੇ ਵਿਧਾਇਕ ਰਹਿੰਦੇ ਸਮੇਂ ਅਤੇ ਉਨ੍ਹਾਂ ਦੇ ਪਤੀ ਲਾਡੀ ਗਹਿਰੀ ’ਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਆਰੋਪ ਲੱਗੇ ਹਨ, ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਸੀ। ਦੱਸਣਯੋਗ ਹੈ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਸਮੇਂ ਹੋਏ ਭਿ੍ਰਸ਼ਟਾਚਾਰ ਦੇ ਮਾਮਲਿਆਂ ਸਬੰਧੀ ਜਾਂਚ ਆਰੰਭੀ ਹੋਈ ਹੈ ਅਤੇ ਕਈ ਕਾਂਗਰਸੀ ਲੀਡਰ ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿਚ ਘਿਰ ਚੁੱਕੇ ਹਨ।

Check Also

ਪੰਜਾਬ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023 ਐਵਾਰਡ

ਨਵੀਂ ਦਿੱਲੀ, 27 ਸਤੰਬਰ-  ਪੇਂਡੂ ਸੈਰ-ਸਪਾਟਾ ਖੇਤਰ ਵਿਚ ਕੌਮੀ ਪੱਧਰ ਤੇ ਆਪਣੀ ਸਫਲਤਾ ਦਰਜ ਕਰਵਾਉਂਦਿਆਂ …