Breaking News
Home / ਪੰਜਾਬ / ਸੁਖਬੀਰ ਬਾਦਲ ਨੇ ਡੇਰਾ ਪੈਰੋਕਾਰ ਤੇ ਇੱਕ ਨਿਊਜ਼ ਚੈਨਲ ਨੂੰ ਭੇਜਿਆ ਨੋਟਿਸ

ਸੁਖਬੀਰ ਬਾਦਲ ਨੇ ਡੇਰਾ ਪੈਰੋਕਾਰ ਤੇ ਇੱਕ ਨਿਊਜ਼ ਚੈਨਲ ਨੂੰ ਭੇਜਿਆ ਨੋਟਿਸ

Image Courtesy :jagbani(punjabkesar)

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਦੀ ਪੈਰੋਕਾਰ ਤੇ ਇੱਕ ਨਿਊਜ਼ ਚੈਨਲ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਜਾਣਕਾਰੀ ਅਨੁਸਾਰ ਨਿਊਜ਼ ਚੈਨਲ ‘ਤੇ ਪ੍ਰਸਾਰਿਤ ਖ਼ਬਰ ਦੌਰਾਨ ਸੁਖਬੀਰ ਸਿੰਘ ਬਾਦਲ ਉਤੇ ਡੇਰਾ ਮੁਖੀ ਨੂੰ ਕਥਿਤ ਪੁਸ਼ਾਕ ਦੇਣ ਦੇ ਦੋਸ਼ ਲਾਏ ਗਏ ਸਨ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਫੌਜਦਾਰੀ ਮਾਣਹਾਨੀ ਨੋਟਿਸ ਵਿੱਚ ਇੱਕ ਪੈਰੋਕਾਰ ਅਤੇ ਨਿਊਜ਼ ਚੈਨਲ, ਉਸ ਦੇ ਪੱਤਰਕਾਰ, ਕਾਰਜਕਾਰੀ ਸੰਪਾਦਕ ਤੇ ਪ੍ਰਬੰਧਕੀ ਸੰਪਾਦਕ ਸਮੇਤ ਨਿਗਰਾਨ ਸਟਾਫ ਨੂੰ ਕਿਹਾ ਹੈ ਕਿ ਉਹ ਇਹ ਨੋਟਿਸ ਪ੍ਰਾਪਤ ਹੋਣ ‘ਤੇ ਦੋ ਦਿਨਾਂ ਦੇ ਅੰਦਰ-ਅੰਦਰ ਲਿਖਤੀ ਮੁਆਫ਼ੀ ਪ੍ਰਸਾਰਿਤ ਕਰਨ। ਜੇਕਰ ਚੈਨਲ ਅਜਿਹਾ ਕਰਨ ਵਿੱਚ ਅਸਫ਼ਲ ਰਿਹਾ ਤਾਂ ਬਾਦਲ ਅਦਾਲਤ ਰਾਹੀਂ ਨਿਆਂ ਲੈਣ ਦੇ ਹੱਦਕਾਰ ਹੋਣਗੇ।

Check Also

‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼

ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …