6.4 C
Toronto
Saturday, November 8, 2025
spot_img
Homeਪੰਜਾਬਨਵਜੋਤ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਸਭ ਤੋਂ ਪਹਿਲਾਂ ਸਵਾਗਤ ਕਰਾਂਗਾ...

ਨਵਜੋਤ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਸਭ ਤੋਂ ਪਹਿਲਾਂ ਸਵਾਗਤ ਕਰਾਂਗਾ : ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਪਾਰਟੀ ‘ਚ ਆਉਂਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਨਗੇ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਉਨ੍ਹਾਂ ਹਾਲੇ ਤੱਕ ਸਿੱਧੂ ਨਾਲ ਇਸ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ। ਉਹ ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਮਾਨ ਨੇ ਪੰਜਾਬ ਹਿਤੈਸ਼ੀਆਂ ਨੂੰ ਇੱਕਜੁਟ ਹੋ ਕੇ ਪੰਜਾਬ ਨੂੰ ਮੁੜ ‘ਨੰਬਰ-1 ਸੂਬਾ’ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਪੰਜਾਬ ਨੂੰ ਨੋਚ ਲਿਆ ਹੈ, ਜਿਸ ਕਾਰਨ ਪੰਜਾਬ ਢਾਈ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਈ ਹੋ ਚੁੱਕਾ ਹੈ ਅਤੇ ਹਰ ਜੰਮਦੇ ਬੱਚੇ ਸਿਰ 70 ਹਜ਼ਾਰ ਰੁਪਏ ਤੋਂ ਵੱਧ ਦਾ ਕਰਜ਼ ਹੈ। ਉਨ੍ਹਾਂ ਭਾਜਪਾ ਦੇ ਯੂਥ ਆਗੂ ਗੁਰਤੇਜ ਪੰਨੂ, ਹਨੀ ਬਾਜਵਾ, ਤੀਰਥ ਚਾਹਲ, ਰਵੀ ਪਠਾਨਕੋਟ, ਅਨੁਮੀਤ ਚੱਠਾ, ਬਨੀ ਸਿੱਧੂ, ਧੀਰਜ ਗੁਪਤਾ ਨੂੰ ਸੈਂਕੜੇ ਸਾਥੀਆਂ ਸਮੇਤ ਪਾਰਟੀ ‘ਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਦੀਆਂ ਭ੍ਰਿਸ਼ਟ ਅਤੇ ਮਾਫੀਆ ਸਰਕਾਰਾਂ ਨੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਲ ਦਿੱਤਾ ਹੈ ਤੇ ਉਹ ਸੜਕਾਂ ‘ਤੇ ਮੁਜ਼ਾਹਰੇ ਕਰ ਰਹੇ ਹਨ। ਰਵਾਇਤੀ ਪਾਰਟੀਆਂ ਨੌਜਵਾਨਾਂ ਨੂੰ ਹੱਕ ਦੇਣ ਦੀ ਬਜਾਏ ਉਨ੍ਹਾਂ ਦੀ ਕੁੱਟਮਾਰ ਕਰ ਰਹੀਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਬਜਟ ਨੂੰ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਖ਼ਾਲੀ ਖ਼ਜ਼ਾਨੇ ‘ਚੋਂ ਇੱਕ ਵਾਰ ਫਿਰ ਖੋਖਲਾ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਚੌਥੀ ਵਾਰ ਖੋਖਲਾ ਬਜਟ ਪੇਸ਼ ਕਰਕੇ ਸੂਬੇ ਦੇ ਹਰੇਕ ਵਰਗ ਨੂੰ ਘੋਰ ਨਿਰਾਸ਼ਾ ‘ਚ ਸੁੱਟ ਦਿੱਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਸੁਧਰਨ ਦੀ ਥਾਂ ਨਿੱਘਰਦੇ ਜਾ ਰਹੀ ਹੈ ਅਤੇ ਪੰਜਾਬ 22,8906 ਕਰੋੜ ਰੁਪਏ ਦਾ ਕਰਜ਼ਾਈ ਹੋ ਚੁੱਕਾ ਹੈ, ਜੋ ਨਵੇਂ ਵਿੱਤੀ ਵਰ੍ਹੇ 2020-21 ਦੇ ਅੰਤ ਤੱਕ 248236 ਕਰੋੜ ਨੂੰ ਪਾਰ ਕਾਰ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬਜਟ ਘੱਟ ਸੀ, ਉਰਦੂ ਸ਼ਾਇਰੀ ਵੱਧ ਸੀ। ਮਾਨ ਨੇ ਕਿਹਾ ਕਿ ਗੁਰਤੇਜ ਪੰਨੂ ਬੀਜੇਪੀ ਦੇ ਆਗੂ ਅਨੁਰਾਗ ਠਾਕੁਰ ਦੀ ਟੀਮ ਵਿਚ ਕੰਮ ਕਰ ਰਹੇ ਸਨ ਪਰ ਉਹ ‘ਆਪ’ ਵੱਲੋਂ ਦਿੱਲੀ ‘ਚ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਪਾਰਟੀ ਵਿਚ ਸ਼ਾਮਲ ਹੋਏ ਹਨ।

RELATED ARTICLES
POPULAR POSTS