19.4 C
Toronto
Friday, September 19, 2025
spot_img
Homeਦੁਨੀਆਮਹਾਰਾਜਾ ਰਣਜੀਤ ਸਿੰਘ ਵਿਸ਼ਵ ਦੇ ਮਹਾਨ ਆਗੂਆਂ 'ਚੋਂ ਪਹਿਲੇ ਸਥਾਨ 'ਤੇ

ਮਹਾਰਾਜਾ ਰਣਜੀਤ ਸਿੰਘ ਵਿਸ਼ਵ ਦੇ ਮਹਾਨ ਆਗੂਆਂ ‘ਚੋਂ ਪਹਿਲੇ ਸਥਾਨ ‘ਤੇ

ਸਰਵੇਖਣ ‘ਚ ਹੋਇਆ ਖੁਲਾਸਾ
ਲੰਡਨ/ਬਿਊਰੋ ਨਿਊਜ਼
ਵਿਸ਼ਵ ਦੇ ਮਹਾਨ ਰਾਜਿਆਂ ‘ਚੋਂ ਮਹਾਰਾਜਾ ਰਣਜੀਤ ਸਿੰਘ ਪਹਿਲੇ ਸਥਾਨ ‘ਤੇ ਆਏ ਹਨ। ਬੀ. ਬੀ. ਸੀ. ਹਿਸਟਰੀ ਮੈਗਜ਼ੀਨ ਵਲੋਂ ਕੀਤੇ ਗਏ ਸਰਵੇਖਣ ‘ਚ 5000 ਦੇ ਕਰੀਬ ਲੋਕਾਂ ਨੇ ਭਾਗ ਲਿਆ। 38 ਫ਼ੀਸਦੀ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ 19ਵੀਂ ਸਦੀ ਦਾ ਮਹਾਨ ਰਾਜਾ ਕਿਹਾ ਹੈ ਜਦ ਕਿ ਦੂਜੇ ਸਥਾਨ ‘ਤੇ ਅਫ਼ਰੀਕਾ ਦੇ ਆਜ਼ਾਦੀ ਘੁਲਾਟੀਏ ਅਮਿਲਕਾਰ ਕਾਬਰਲ ਦਾ ਨਾਮ ਹੈ, ਜਿਸ ਨੂੰ 25 ਫ਼ੀਸਦੀ ਵੋਟਾਂ ਮਿਲੀਆਂ ਹਨ। ਵਿਸ਼ਵ ਯੁੱਧ ਮੌਕੇ ਯੂ.ਕੇ. ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ 7 ਫ਼ੀਸਦੀ ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਇਬਰਾਹੀਮ ਲਿੰਕਨ ਨੂੰ ਚੌਥਾ ਅਤੇ ਯੂ.ਕੇ. ਦੀ ਮਹਾਰਾਣੀ ਐਲਿਜ਼ਾਬੈੱਥ ਪਹਿਲੀ ਨੂੰ 5ਵਾਂ ਸਥਾਨ ਮਿਲਿਆ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ‘ਤੇ 1801 ਤੋਂ 1839 ਤੱਕ ਰਾਜ ਕੀਤਾ ਸੀ।

RELATED ARTICLES
POPULAR POSTS