Breaking News
Home / ਦੁਨੀਆ / ਪਾਕਿਸਤਾਨ ਤੋਂ ਗੁਜਰਾਤ ਪਹੁੰਚਿਆ ਟਿੱਡੀ ਦਲ

ਪਾਕਿਸਤਾਨ ਤੋਂ ਗੁਜਰਾਤ ਪਹੁੰਚਿਆ ਟਿੱਡੀ ਦਲ

ਅਹਿਮਦਾਬਾਦ: ਪਾਕਿਸਤਾਨ ਵੱਲੋਂ ਗੁਜਰਾਤ ‘ਚ ਇੱਕ ਵਾਰ ਫਿਰ ਟਿੱਡੀ ਦਲ ਨੇ ਖੇਤਾਂ ‘ਤੇ ਹੱਲਾ ਬੋਲ ਦਿੱਤਾ ਹੈ। ਕਰੋਨਾ ਮਹਾਂਮਾਰੀ ਕਾਰਨ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਪਹਿਲਾਂ ਹੀ ਵਧੀਆਂ ਹੋਈਆਂ ਹਨ ਅਤੇ ਹੁਣ ਟਿੱਡੀ ਦਲ ਨੇ ਕਿਸਾਨਾਂ ਨੂੰ ਹੋਰ ਵੀ ਫਿਕਰਮੰਦ ਕਰ ਦਿੱਤਾ ਹੈ। ਇਸ ਮੁਸ਼ਕਲ ਸਮੇਂ ਵਿੱਚ ਵੀ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਟਿੱਡੀ ਦਲ ਨੂੰ ਭਜਾਉਣ ਲਈ ਥਾਲੀਆਂ ਖੜਕਾਉਣ ਦੀ ਸਲਾਹ ਦਿੱਤੀ ਹੈ। ਇਥੇ ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਟਿੱਡੀ ਦਲ ਲਗਾਤਾਰ ਹਮਲੇ ਕਰ ਰਿਹਾ ਹੈ। ਇਹ ਟਿੱਡੀ ਦਲ ਪੰਜਾਬ ਤੱਕ ਮਾਰ ਕਰਦਾ ਹੈ। ਪਹਿਲਾਂ ਵੀ ਗੁਜਰਾਤ ਤੇ ਰਾਜਸਥਾਨ ਰਾਹੀਂ ਇਹ ਟਿੱਡੀ ਦਲ ਪੰਜਾਬ ਪਹੁੰਚਿਆ ਸੀ। ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਤੇ ਰਾਜਸਥਾਨ ਸਮੇਤ ‘ਤੇ ਵੱਖ-ਵੱਖ ਥਾਵਾਂ ‘ਤੇ ਟਿੱਡੀ ਦਲ ਨੇ ਤਬਾਹੀ ਮਚਾਈ ਹੋਈ ਹੈ।

Check Also

ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਅਮਰੀਕਾ ਨੇ ਭਾਰਤ ਨੂੰ ਕੀਤਾ ਖਬਰਦਾਰ

ਵਾਸ਼ਿੰਗਟਨ/ਬਿਊਰੋ ਨਿਊਜ਼ : ਚੀਨ ਨਾਲ ਜਾਰੀ ਸਰਹੱਦੀ ਵਿਵਾਦ ਵਿੱਚ ਅਮਰੀਕਾ ਨੇ ਭਾਰਤ ਨੂੰ ਸਮਰਥਨ ਦੇ …