20.2 C
Toronto
Tuesday, September 1, 2026
spot_img
Homeਹਫ਼ਤਾਵਾਰੀ ਫੇਰੀਸੁਰਜੀਤ ਪਾਤਰ ਦੀਆਂ ਰਚਨਾਵਾਂ ਨੇ ਬਰੈਂਪਟਨ 'ਚ ਪੰਜਾਬੀਆਂ ਨੂੰ ਹਲੂਣਿਆ

ਸੁਰਜੀਤ ਪਾਤਰ ਦੀਆਂ ਰਚਨਾਵਾਂ ਨੇ ਬਰੈਂਪਟਨ ‘ਚ ਪੰਜਾਬੀਆਂ ਨੂੰ ਹਲੂਣਿਆ

ਸੁਰਜੀਤ ਪਾਤਰ ਦੀਆਂ ਰਚਨਾਵਾਂ ਨੇ ਬਰੈਂਪਟਨ ‘ਚ ਪੰਜਾਬੀਆਂ ਨੂੰ ਹਲੂਣਿਆਬਰੈਂਪਟਨ : ਮਰਹੂਮ ਸ਼ਾਇਰ ਸੁਰਜੀਤ ਪਾਤਰ ਦੇ ਪੁੱਤਰ ਮਨਰਾਜ ਪਾਤਰ ਨੇ ਪਾਤਰ ਦੀ ਯਾਦ ਵਿਚ ਕੀਤੇ ਗਏ ਸਮਾਗਮ ਦੌਰਾਨ ਪਾਤਰ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਬਹੁਤ ਹੀ ਸੁਰਮਈ ਅੰਦਾਜ਼ ਵਿੱਚ ਗਾ ਕੇ ਪਾਤਰ ਦੀ ਸ਼ਾਇਰੀ ਦੇ ਗਾਇਨ ਦਾ ਖੂਬ ਰੰਗ ਬੰਨਿਆ।
ਮਨਰਾਜ ਨੇ ਪਾਤਰ ਦੀਆਂ ਗ਼ਜ਼ਲਾਂ ਤੇ ਗੀਤਾਂ ਦੀ ਦੇਰ ਰਾਤ ਤੱਕ ਛਹਿਬਰ ਲਾਈ। ਸਰੋਤਿਆਂ ਨੇ ਸੁਹਜਮਈ, ਵੈਰਾਗਮਈ ਤੇ ਹੁਲਾਸਮਈ ਅਵਸਥਾ ਵਿਚ ਮਨਰਾਜ ਦੀ ਆਵਾਜ਼ ਵਿਚ ਪਾਤਰ ਦੀਆਂ ਰਚਨਾਵਾਂ ਦਾ ਅਨੰਦ ਮਾਣਿਆ। ਸਮਾਗਮ ਲਈ ਕੀਨੀਆ ਤੋਂ ਉਚੇਚੇ ਤੌਰ ‘ਤੇ ਪੁੱਜੇ ਪਾਤਰ ਦੇ ਭਰਾ ਉਪਕਾਰ ਸਿੰਘ ਪਾਤਰ ਨੇ ਵੀ ਪਾਤਰ ਦੀਆਂ ਗ਼ਜ਼ਲਾਂ ਗਾ ਕੇ ਸ਼ਾਨਦਾਰ ਮਹੌਲ ਸਿਰਜਿਆ।
ਬਰੈਂਪਟਨ ਥੀਏਟਰ ਦੇ ਹਾਲ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਉੱਘੇ ਲੇਖਕ ਵਰਿਆਮ ਸੰਧੂ ਨੇ ਕਿਹਾ ਕਿ ਜਿਵੇਂ ਵਾਰਸ ਤੇ ਸ਼ਿਵ ਕੁਮਾਰ ਬਟਾਲਵੀ ਪੰਜਾਬੀਆਂ ਦੇ ਚੇਤਿਆਂ ‘ਚ ਕਦੇ ਵਿਸਰ ਨਹੀਂ ਸਕਦੇ, ਉਸੇ ਤਰ੍ਹਾਂ ਪਾਤਰ ਪੰਜਾਬੀਆਂ ਦੀ ਸੁਰਤ ਵਿਚ ਸਦਾ ਲਈ ਟਿਕ ਗਿਆ ਹੈ।
ਵਿਸ਼ਵ ਦੀ ਕਵਿਤਾ ਵਿਚ ਪੰਜਾਬੀ ਨੂੰ ਉੱਚਾ ਸਥਾਨ ਦਿਵਾਉਣ ਲਈ ਪੰਜਾਬੀ ਪਾਤਰ ਦੇ ਰਿਣੀ ਰਹਿਣਗੇ। ਡਾ. ਗੁਰਤਰਨ ਸਿੰਘ ਨੇ ਕਿਹਾ ਕਿ ਪਾਤਰ ਸ਼ੈਲੇ ਤੇ ਸ਼ੈਕਸਪੀਅਰ ਦੇ ਪੱਧਰ ਦਾ ਕਵੀ ਸੀ। ਟੋਨੀ ਸੰਧੂ ਨੇ ਕਿਹਾ ਪਾਤਰ ਦੇ ਨਾਂ ‘ਤੇ ਬਰੈਂਪਟਨ ਵਿਚ ਭਵਨ ਬਣਾਇਆ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਧਾਲੀਵਾਲ, ਭੁਪਿੰਦਰ ਦੁਲੇ, ਸ਼ਮੀਲ, ਸਤਪਾਲ ਜੌਹਲ, ਕੁਲਵਿੰਦਰ ਖਹਿਰਾ, ਦਲਵੀਰ ਸਿੰਘ ਕਥੂਰੀਆ, ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਕਿਰਪਾਲ ਸਿੰਘ ਪੰਨੂ ਆਦਿ ਉਚੇਚੇ ਤੌਰ ‘ਤੇ ਸ਼ਾਮਲ ਸਨ। ਟੋਨੀ ਸੰਧੂ ਅਤੇ ਬਲਵਿੰਦਰ ਸਿੰਘ ਨੇ ਜਿੱਥੇ ਆਏ ਲੋਕਾਂ ਦਾ ਧੰਨਵਾਦ ਕੀਤਾ ਉੱਥੇ ਮਨਰਾਜ ਤੇ ਉਪਕਾਰ ਪਾਤਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਬਰੈਂਪਟਨ ਵਿੱਚ ਪਾਤਰ ਲਈ ਹੋਇਆ ਸਮਾਗਮ ਯਾਦਗਾਰੀ ਹੋ ਨਿਬੜਿਆ।

RELATED ARTICLES
POPULAR POSTS