14.1 C
Toronto
Wednesday, October 14, 2026
spot_img
HomeਕੈਨੇਡਾFrontਆਸਟਰੇਲੀਆ ਦਾ ਭੂਗੋਲਿਕ ਨਕਸ਼ਾ ਬਦਲਣ ਦੀ ਤਿਆਰੀ - ਵਧਦੀ ਆਬਾਦੀ ਵਾਲੇ ਇਲਾਕਿਆਂ...

ਆਸਟਰੇਲੀਆ ਦਾ ਭੂਗੋਲਿਕ ਨਕਸ਼ਾ ਬਦਲਣ ਦੀ ਤਿਆਰੀ – ਵਧਦੀ ਆਬਾਦੀ ਵਾਲੇ ਇਲਾਕਿਆਂ ਦੀ ਹੋਵੇਗੀ ਨਵੀਂ ਪਛਾਣ

ਆਸਟਰੇਲੀਆ ਦਾ ਭੂਗੋਲਿਕ ਨਕਸ਼ਾ ਬਦਲਣ ਦੀ ਤਿਆਰੀ – ਵਧਦੀ ਆਬਾਦੀ ਵਾਲੇ ਇਲਾਕਿਆਂ ਦੀ ਹੋਵੇਗੀ ਨਵੀਂ ਪਛਾਣ
ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਵਿਚ ਤੇਜ਼ੀ ਨਾਲ ਬਦਲ ਰਹੀ ਆਬਾਦੀ ਅਤੇ ਫੈਲਦੇ ਸ਼ਹਿਰਾਂ ਦਰਮਿਆਨ ਆਸਟਰੇਲੀਆ ਅੰਕੜਾ ਬਿਊਰੋ ਨੇ ਦੇਸ਼ ਦੇ ਭੂਗੋਲਿਕ ਅੰਕੜਿਆਂ ਦੀ ਨਵੀਂ ਪ੍ਰਣਾਲੀ ਦਾ ਚੌਥਾ ਸੰਸਕਰਨ ਜਾਰੀ ਕੀਤਾ ਹੈ। ਇਹ ਹੁਣ ਤੋਂ ਜੂਨ 2031 ਤੱਕ ਲਾਗੂ ਰਹੇਗਾ। ਨਵੀਂ ਪ੍ਰਣਾਲੀ ਰਾਹੀਂ ਆਬਾਦੀ, ਰਿਹਾਇਸ਼, ਰੁਜ਼ਗਾਰ, ਉਪਨਗਰਾਂ ਅਤੇ ਸਥਾਨਕ ਕੌਂਸਲਾਂ ਨਾਲ ਸਬੰਧਤ ਅੰਕੜਿਆਂ ਨੂੰ ਵਧੇਰੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾ ਸਕੇਗਾ। ਖਾਸ ਗੱਲ ਇਹ ਹੈ ਕਿ ਇਸਦਾ ਲਾਭ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਵਧਦੀ ਵਸੋਂ ਵਾਲੇ ਇਲਾਕਿਆਂ ਦੇ ਅੰਕੜਿਆਂ ਨੂੰ ਸਮਝਣ ਵਿਚ ਵੀ ਹੋ ਸਕਦਾ ਹੈ। ਸਿਡਨੀ ਦੇ ਪੱਛਮੀ ਇਲਾਕਿਆਂ ਸਣੇ ਹੋਰ ਸ਼ਹਿਰਾਂ ਵਿਚ ਭਾਰਤੀ ਮੂਲ ਦੇ ਵਿਅਕਤੀਆਂ ਦੀ ਰਿਹਾਇਸ਼, ਆਬਾਦੀ ਅਤੇ ਰੁਜ਼ਗਾਰ ਦੇ ਰੁਝਾਨਾਂ ਦਾ ਅਧਿਐਨ ਕਰਨਾ ਸੁਖਾਲਾ ਹੋਵੇਗਾ। ਇਸ ਨਾਲ ਸਕੂਲਾਂ, ਹਸਪਤਾਲਾਂ, ਆਵਾਜਾਈ ਅਤੇ ਹੋਰ ਸਰਕਾਰੀ ਸਹੂਲਤਾਂ ਦੀ ਭਵਿੱਖੀ ਯੋਜਨਾਬੰਦੀ ਵਿਚ ਮੱਦਦ ਮਿਲ ਸਕਦੀ ਹੈ।

RELATED ARTICLES
POPULAR POSTS