ਕਰੋਨਾ ਨਾਲ ਨਜਿੱਠਣ ਲਈ ਦਿੱਤੇ 15 ਮਿਲੀਅਨ ਡਾਲਰ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਸ਼ਵ ਭਰ ’ਚ ਫੈਲੀ ਮਹਾਂਮਾਰੀ ਨਾਲ ਇਸ ਸਮੇਂ ਭਾਰਤ ਵੀ ਬੁਰੀ ਤਰ੍ਹਾਂ ਜੂਝ ਰਿਹਾ ਹੈ। ਮਹਾਂਮਾਰੀ ਨਾਲ ਜੂਝ ਰਹੇ ਭਾਰਤ ਨੂੰ ਇਸ ਸਮੇਂ ਆਕਸੀਜਨ ਦੀ ਵੱਡੀ ਲੋੜ ਪੈ ਰਹੀ ਹੈ। ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਹਰ ਦੇਸ਼ ਭਾਰਤ ਵੱਲ ਹੱਥ ਵਧਾ ਰਿਾ ਹੈ ਅਤੇ ਕਈ ਦੇਸ਼ ਭਾਰਤ ਦੀ ਮਾਲੀ ਮਦਦ ਲਈ ਵੀ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਟਵਿੱਟਰ ਨੇ ਵੀ ਅੱਜ ਭਾਰਤ ਨੂੰ ਮਦਦ ਦੇ ਤੌਰ ਉੱਤੇ 15 ਮਿਲੀਅਨ ਡਾਲਰ ਦਿੱਤੇ ਹਨ। ਟਵਿਟਰ ਦੇ ਸੀ.ਈ.ਓ. ਜੈਕ ਪੈਟਰਿਕ ਡੋਰਸੀ ਨੇ ਟਵੀਟ ਕੀਤਾ ਕਿ ਇਹ ਰਾਸ਼ੀ ਤਿੰਨ ਗੈਰ-ਸਰਕਾਰੀ ਸੰਗਠਨਾਂ, ਕੇਅਰ, ਏਡ ਇੰਡੀਆ ਅਤੇ ਸੇਵਾ ਇੰਟਰਨੈਸਨਲ ਯੂ.ਐਸ.ਏ. ਨੂੰ ਦਾਨ ਕੀਤੀ ਗਈ ਹੈ।
Check Also
ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ
ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …