Breaking News
Home / ਭਾਰਤ / ਜੰਮੂ-ਕਸ਼ਮੀਰ ਤੋਂ ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਨਾਲ ਖਤਮ ਹੋਈ ਸੂਬੇ ਦੇ ਝੰਡੇ ਦੀ ਅਹਿਮੀਅਤ

ਜੰਮੂ-ਕਸ਼ਮੀਰ ਤੋਂ ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਨਾਲ ਖਤਮ ਹੋਈ ਸੂਬੇ ਦੇ ਝੰਡੇ ਦੀ ਅਹਿਮੀਅਤ

67 ਸਾਲ ਬਾਅਦ ਲਹਿਰਾਇਆ ਇਕੱਲਾ ਤਰੰਗਾ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ‘ਚ ਇਕ ਨਿਸ਼ਾਨ ਦਾ ਸੁਪਨਾ ਪੂਰਾ ਹੋ ਗਿਆ ਹੈ। ਸ੍ਰੀਨਗਰ ਸਥਿਤ ਸੂਬੇ ਦੇ ਸਕੱਤਰੇਤ ਵਿਚ ਰਾਸ਼ਟਰੀ ਝੰਡੇ ਦੇ ਨਾਲ ਲਹਿਰਾਉਣ ਵਾਲਾ ਜੰਮੂ-ਕਸ਼ਮੀਰ ਦਾ ਝੰਡਾ 67 ਸਾਲ ਬਾਅਦ ਐਤਾਰ ਨੂੰ ਉਤਾਰ ਦਿੱਤਾ ਗਿਆ। ਸਕੱਤਰੇਤ ਸਮੇਤ ਸੂਬੇ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਦੀਆਂ ਇਮਾਰਤਾਂ ‘ਤੇ ਸਿਰਫ਼ ਤਿਰੰਗਾ ਲਹਿਰਾ ਰਿਹਾ ਹੈ।
ਪੰਜ ਅਗਸਤ ਨੂੰ ਧਾਰਾ 370 ਹਟਣ ਤੋਂ ਬਾਅਦ ਸੂਬੇ ਦੇ ਝੰਡੇ ਦੀ ਅਹਿਮੀਅਤ ਖਤਮ ਹੋ ਗਈ। ਧਾਰਾ 370 ਦੀਆਂ ਵਿਸ਼ੇਸ਼ ਵਿਵਸਥਾਵਾਂ ਤਹਿਤ ਜੰਮੂ-ਕਸ਼ਮੀਰ ਦਾ ਵੱਖਰਾ ਨਿਸ਼ਾਨ (ਝੰਡਾ) ਤੇ ਵੱਖਰਾ ਵਿਧਾਨ ਸੀ। ਸੂਬੇ ਦੇ ਲਾਲ ਰੰਗ ਦੇ ਝੰਡੇ ‘ਤੇ ਹਲ ਦਾ ਨਿਸ਼ਾਨ ਤੇ ਤਿੰਨ ਪੱਟੀਆਂ ਸਨ। ਇਹ ਤਿੰਨ ਸਫੈਦ ਪੱਟੀਆਂ ਸੂਬੇ ਦੇ ਤਿੰਨ ਖਿੱਤਿਆਂ, ਜੰਮੂ, ਕਸ਼ਮੀਰ ਤੇ ਲੱਦਾਖ ਦੀ ਨੁਮਾਇੰਦਗੀ ਕਰਦੀਆਂ ਸਨ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਇਹ ਵਿਚਾਰ ਸੀ ਕਿ ਜੰਮੂ-ਕਸ਼ਮੀਰ ਦੇ ਠੰਡੇ ਨੂੰ 31 ਅਕਤੂਬਰ 2019 ਨੂੰ ਹੀ ਉਤਾਰਿਆ ਜਾਵੇ ਕਿਉਂਕਿ ਉਸੇ ਦਿਨ ਜੰਮੂ-ਕਸ਼ਮੀਰ ਤੇ ਲੱਦਾਖ ਦੇ ਵੱਖ-ਵੱਖ ਕੇਂਦਰ ਸ਼ਾਸਿਤ ਸੂਬਿਆਂ ਦੇ ਤੌਰ ‘ਤੇ ਹੋਂਦ ਵਿਚ ਆਉਂਦੇ। ਪਰ ਬਾਅਦ ਵਿਚ ਵਿਚਾਰ ਆਇਆ ਕਿ ਹੁਣ ਇਸ ਝੰਡੇ ਦੀ ਦੀ ਸੰਵਿਧਾਨਕ ਜਾਂ ਕਾਨੂੰਨੀ ਤੌਰ ‘ਤੇ ਕਿਸੇ ਵੀ ਤਰ੍ਹਾਂ ਦੀ ਅਹਿਮੀਅਤ ਨਹੀਂ ਰਹਿ ਗਈ। ਇਸ ਲਈ ਸਿਕੇ ਵੀ ਦਿਨ ਇਸ ਨੂੰ ਉਤਾਰਿਆ ਜਾ ਸਕਦਾ ਸੀ।
ਅਜਿਹੇ ਵਿਚ ਇਸ ਨੂੰ ਐਤਵਾਰ ਨੂੰ ਹੀ ਉਤਾਰ ਲਿਆ ਗਿਆ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਕਸ਼ਮੀਰ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਇਸ ਨੂੰ ਤੁਰੰਤ ਨਹੀਂ ਉਤਾਰਿਆ ਗਿਆ।
ਧਾਰਾ 370 ਦੀ ਮਦ ਚਾਰ ‘ਚ ਤੈਅ ਹੋਇਆ ਸੀ ਝੰਡਾ
ਧਾਰਾ 370 ਦੀ ਮਦ ਚਾਰ ਵਿਚ ਲਿਖਿਆ ਗਿਆ ਸੀ ਕਿ ਕੇਂਦਰ ਸਰਕਾਰ ਰਾਸ਼ਟਰੀ ਝੰਡੇ ਦੇ ਨਾਲ-ਨਾਲ ਸੂਬਾ ਸਕਾਰ ਦੇ ਆਪਣੇ ਝੰਡੇ ਨੂੰ ਲੈ ਕੇ ਸਹਿਮਤੀ ਪ੍ਰਗਟਾਉਂਦੀ ਹੈ। ਪਰ ਸੂਬਾ ਸਰਕਾਰ ਇਸ ‘ਤੇ ਸਹਿਮਤ ਹੈ ਕਿ ਸੂਬੇ ਦਾ ਝੰਡਾ ਕੇਂਦਰੀ ਝੰਡੇ ਦਾ ਪ੍ਰਤੀਰੋਧ ਨਹੀਂ ਹੋਵੇਗਾ। ਇਹ ਵੀ ਮਾਨਤਾ ਦਿੱਤੀ ਜਾਂਦੀ ਹੈ ਕਿ ਕੇਂਦਰੀ ਝੰਡੇ ਦਾ ਜੰਮੂ ਤੇ ਕਸ਼ਮੀਰ ‘ਚ ਉਹੀ ਦਰਜਾ ਤੇ ਸਥਿਤੀ ਹੋਵੇਗੀ ਜੋ ਬਾਕੀ ਭਾਰਤ ਵਿਚ ਹੈ ਪਰ ਸੂਬੇ ਵਿਚ ਅਜ਼ਾਦੀ ਦੀ ਲੜਾਈ ਨਾਲ ਜੁੜੇ ਇਤਿਹਾਸਕ ਕਾਰਨਾਂ ਲਈ ਸੂਬੇ ਦੇ ਝੰਡੇ ਨੂੰ ਜਾਰੀ ਰੱਖਣ ਦੀ ਲੋੜ ਨੂੰ ਮਾਨਤਾ ਦਿੱਤੀ ਹੈ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸੰਵਿਧਾਨ ‘ਚ ਵੀ ਇਸ ਝੰਡੇ ਨੂੰ ਅਪਣਾਇਆ ਗਿਆ। ਜੰਮੂ-ਕਸ਼ਮੀਰ ਸੰਵਿਧਾਨ ਦੀ ਧਾਰਾ 144 ਵੀ ਇਸ ਨੂੰ ਮਾਨਤਾ ਪ੍ਰਦਾਨ ਕਰਦੀ ਹੈ।
ਸਮਝੌਤੇ ਤੋਂ ਬਾਅਦ ਮਿਲਿਆ ਸੀ ਝੰਡਾ
ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਤੇ ਸ਼ੇਖ ਮੁਹੰਮਦ ਅਬਦੁੱਲਾ ਦਰਮਿਆਨ 1952 ਵਿਚ ਕੇਂਦਰ ਅਤੇ ਸੂਬੇ ਦੀਆਂ ਸ਼ਕਤੀਆਂ ਨੂੰ ਲੈ ਕੇ ਸਮਝੌਤਾ ਹੋਇਆ ਸੀ। ਇਸ ਸਮਝੌਤੇ ਵਿਚ ਦੋਵਾਂ ਨੇ ਤਿਰੰਗੇ ਨੂੰ ਰਾਸ਼ਟਰੀ ਝੰਡਾ ਤੇ ਜੰਮੂ-ਕਸ਼ਮੀਰ ਦੇ ਝੰਡੇ ਨੂੰ ਸੂਬੇ ਦਾ ਝੰਡਾ ਮੰਨਿਆ ਸੀ। ਇਸ ਤੋਂ ਬਾਅਦ ਹੀ ਸਕਾਰੀ ਇਮਾਰਤਾਂ ਤੇ ਪ੍ਰੋਗਰਾਮਾਂ ‘ਚ ਤਿਰੰਗੇ ਝੰਡੇ ਦੇ ਨਾਲ-ਨਾਲ ਜੰਮੂ-ਕਸ਼ਮੀਰ ਦਾ ਝੰਡਾ ਵੀ ਲਹਿਰਾਇਆ ਜਾਂਦਾ ਰਿਹਾ। ਇਕੱਲਾ ਤਿਰੰਗਾ ਝੰਡਾ ਲਹਿਰਾਉਣ ‘ਤੇ ਸਖਤ ਵਿਰੋਧ ਹੁੰਦਾ ਸੀ।

Check Also

ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਅਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਸਾਬਕਾ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਮੁੰਡਾ ਹੈ ਅਸ਼ੀਸ਼ ਮਿਸ਼ਰਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ …