13 C
Toronto
Tuesday, November 4, 2025
spot_img
Homeਭਾਰਤਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਦੀ ਸੁਣਨ ਸ਼ਕਤੀ ਹੋਈ ਖਤਮ

ਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਦੀ ਸੁਣਨ ਸ਼ਕਤੀ ਹੋਈ ਖਤਮ

ਮੁੰਬਈ : 90 ਦੇ ਦਹਾਕੇ ਦੇ ਕਈ ਹਿੱਟ ਗੀਤ ਗਾਉਣ ਵਾਲੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਦੁਰਲੱਭ ਬਿਮਾਰੀ ਦਾ ਸ਼ਿਕਾਰ ਹੋ ਗਈ ਹੈ ਅਤੇ ਉਸ ਦੀ ਸੁਣਨ ਸ਼ਕਤੀ ਖਤਮ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਲਕਾ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਦਿੱਤੀ ਹੈ। ਹੁਣ ਗਾਇਕ ਦੇ ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ। ਅਲਕਾ ਯਾਗਨਿਕ ਨੇ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਕੇ ਆਪਣੀ ਸਮੱਸਿਆ ਦਾ ਖੁਲਾਸਾ ਕੀਤਾ ਹੈ। ਉਸ ਨੇ ਪ੍ਰਸ਼ੰਸਕਾਂ ਅਤੇ ਸਾਥੀ ਗਾਇਕਾਂ ਨੂੰ ਉੱਚੀ ਆਵਾਜ਼ ਵਿੱਚ ਸੰਗੀਤ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਸ ਨੇ ਦੱਸਿਆ, ‘ਮੇਰੇ ਡਾਕਟਰਾਂ ਨੇ ਵਾਇਰਲ ਅਟੈਕ ਕਾਰਨ ਮੈਨੂੰ ਦੁਰਲੱਭ ਬਿਮਾਰੀ ਹੋਣ ਬਾਰੇ ਦੱਸਿਆ ਹੈ। ਮੈਂ ਹੁਣ ਇਸ ਬਿਮਾਰੀ ਨਾਲ ਜੀਣ ਦੀ ਕੋਸ਼ਿਸ਼ ਕਰ ਰਹੀ ਹਾਂ, ਕਿਰਪਾ ਕਰਕੇ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖਣਾ।’

 

RELATED ARTICLES
POPULAR POSTS