ਅਮਰੀਕਾ ‘ਚ ਫਿਰ ਵਧਣ ਲੱਗੇ ਵਾਇਰਸ ਦੇ ਮਾਮਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 6 ਲੱਖ ਦੇ ਨੇੜੇ ਪਹੁੰਚਦਿਆਂ 5 ਲੱਖ 90 ਹਜ਼ਾਰ ਤੱਕ ਅੱਪੜ ਗਈ ਹੈ ਅਤੇ ਸਾਢੇ 3 ਲੱਖ ਦੇ ਕਰੀਬ ਕਰੋਨਾ ਪੀੜਤ ਠੀਕ ਵੀ ਹੋਏ ਹਨ। ਭਾਰਤ ਵਿਚ ਹੁਣ ਤੱਕ ਕਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਵੀ 17 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ।
ਉਧਰ ਦੁਨੀਆ ਭਰ ਵਿਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 1 ਕਰੋੜ 6 ਲੱਖ ਤੋਂ ਟੱਪ ਚੁੱਕੀ ਹੈ ਅਤੇ 58 ਲੱਖ ਤੋਂ ਵੱਧ ਕਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਸੰਸਾਰ ਵਿਚ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 5 ਲੱਖ 14 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਇਸੇ ਦੌਰਾਨ ਅਮਰੀਕਾ ਦੇ ਕੁਝ ਸੂਬਿਆਂ ਵਿਚ ਫਿਰ ਤੋਂ ਵਾਇਰਸ ਦੇ ਮਾਮਲੇ ਵਧਣ ਲੱਗੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜਿਵੇਂ ਜਿਵੇਂ ਕਰੋਨਾ ਦੇ ਮਾਮਲੇ ਵਧਦੇ ਜਾਣਗੇ, ਉਵੇਂ ਹੀ ਉਨ੍ਹਾਂ ਦਾ ਗੁੱਸਾ ਚੀਨ ਖਿਲਾਫ ਵਧਦਾ ਜਾਵੇਗਾ।
Check Also
‘ਆਪ’ ਨੇ 9 ਉਮੀਦਵਾਰਾਂ ਦੇ ਨਾਵਾਂ ਵਾਲੀ ਦੂੁਜੀ ਸੂਚੀ ਕੀਤੀ ਜਾਰੀ
ਹਰਿਆਣਾ ’ਚ ਕਾਂਗਰਸ ਤੇ ‘ਆਪ’ ਦੇ ਗਠਜੋੜ ਦੀਆਂ ਸੰਭਾਵਨਾਵਾਂ ਮੱਧਮ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਵਿਧਾਨ …