16.4 C
Toronto
Monday, September 15, 2025
spot_img
Homeਭਾਰਤਸਸਤੀ ਸਟੇਰਾਇਡ ਦਵਾਈਆਂ ਨਾਲ ਵੀ ਬਚ ਸਕਦੀ ਹੈ ਗੰਭੀਰ ਕਰੋਨਾ ਮਰੀਜ਼ਾਂ ਦੀ...

ਸਸਤੀ ਸਟੇਰਾਇਡ ਦਵਾਈਆਂ ਨਾਲ ਵੀ ਬਚ ਸਕਦੀ ਹੈ ਗੰਭੀਰ ਕਰੋਨਾ ਮਰੀਜ਼ਾਂ ਦੀ ਜਾਨ

ਰਿਸਰਚ ‘ਤੇ ਡਬਲਿਊ.ਐਚ.ਓ. ਨੇ ਲਗਾਈ ਮੋਹਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਮਹਾਮਾਰੀ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਲਗਾਤਾਰ ਜਾਰੀ ਹੈ ਅਤੇ ਵੈਕਸੀਨ ਆਉਣ ਦੀ ਹਾਲੇ ਸੰਭਾਵਨਾ ਨਹੀਂ ਦਿਸ ਰਹੀ। ਇਸ ਦੌਰਾਨ ਹੋਈ ਇਕ ਖੋਜ ਨੇ ਕੁਝ ਉਮੀਦਾਂ ਨੂੰ ਜਗਾਉਣ ਵਾਲੇ ਨਤੀਜੇ ਸਾਹਮਣੇ ਲਿਆਂਦੇ ਹਨ। ਇਸ ਮੁਤਾਬਕ ਕੋਵਿਡ-19 ਤੋਂ ਪੀੜਤ ਗੰਭੀਰ ਮਰੀਜ਼ਾਂ ਦੀ ਜਾਨ ਸਸਤੀ ਸਟੇਰਾਇਡ ਦਵਾਈਆਂ ਨਾਲ ਵੀ ਬਚਾਈ ਜਾ ਸਕਦੀ ਹੈ। ਇਸ ਖੋਜ ‘ਤੇ ਡਬਲਿਊ.ਐਚ. ਓ. ਨੇ ਵੀ ਮੋਹਰ ਲਗਾ ਦਿੱਤੀ ਹੈ। ਦੱਸਿਆ ਗਿਆ ਕਿ ਸਟੇਰਾਇਡ ਦਵਾਈਆਂ ਦੀ ਵਰਤੋਂ ਨਾਲ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ 20 ਫੀਸਦੀ ਤੱਕ ਘਟ ਸਕਦੀਆਂ ਹਨ। ਇਸੇ ਦੌਰਾਨ ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ 44 ਲੱਖ 70 ਹਜ਼ਾਰ ਤੋਂ ਪਾਰ ਜਾ ਚੁੱਕਾ ਹੈ। ਭਾਰਤ ਵਿਚ ਕਰੋਨਾ ਮਹਾਮਾਰੀ ਨਾਲ ਹੁਣ ਤੱਕ 75 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਧਰ ਸੰਸਾਰ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 2 ਕਰੋੜ 80 ਲੱਖ ਤੋਂ ਜ਼ਿਆਦਾ ਹੋ ਗਈ ਅਤੇ 2 ਕਰੋੜ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋ ਗਏ ਹਨ। ਧਿਆਨ ਰਹੇ ਕਿ ਦੁਨੀਆ ਭਰ ਵਿਚ ਕਰੋਨਾ ਕਰਕੇ ਹੁਣ ਤੱਕ 9 ਲੱਖ ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।

RELATED ARTICLES
POPULAR POSTS