5.6 C
Toronto
Wednesday, October 29, 2025
spot_img
Homeਭਾਰਤਕੰਗਨਾ ਰਣੌਤ ਅਤੇ ਸ਼ਿਵ ਸੈਨਾ ਵਿਚਾਲੇ ਕਲੇਸ਼ ਵਧਿਆ

ਕੰਗਨਾ ਰਣੌਤ ਅਤੇ ਸ਼ਿਵ ਸੈਨਾ ਵਿਚਾਲੇ ਕਲੇਸ਼ ਵਧਿਆ

Image Courtesy :jagbani(punjabkesar)

ਊਧਵ ਠਾਕਰੇ ਖਿਲਾਫ ਬੋਲਣ ਕਰਕੇ ਕੰਗਨਾ ‘ਤੇ ਮਾਮਲਾ ਹੋਇਆ ਦਰਜ
ਮੁੰਬਈ/ਬਿਊਰੋ ਨਿਊਜ਼
ਫਿਲਮ ਅਦਾਕਾਰਾ ਕੰਗਨਾ ਰਣੌਤ ਅਤੇ ਸ਼ਿਵ ਸੈਨਾ ਵਿਚਕਾਰ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਇਸਦੇ ਚੱਲਦਿਆਂ ਹੁਣ ਕੰਗਨਾ ਰਾਣੌਤ ਖਿਲਾਫ ਕੇਸ ਵੀ ਦਰਜ ਹੋ ਗਿਆ ਹੈ। ਕੰਗਨਾ ਨੇ ਲੰਘੇ ਕੱਲ੍ਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਖਿਲਾਫ ਬੋਲਦਿਆਂ ਕਿਹਾ ਸੀ ਕਿ ਊਧਵ ਠਾਕਰੇ ਤੇਰਾ ਵੀ ਘੁਮੰਡ ਟੁੱਟੇਗਾ। ਧਿਆਨ ਰਹੇ ਕਿ ਲੰਘੇ ਕੱਲ੍ਹ ਜਦੋਂ ਬੀ.ਐਮ.ਸੀ. ਵਲੋਂ ਮੁੰਬਈ ਸਥਿਤ ਕੰਗਨਾ ਦੇ ਦਫਤਰ ਅਤੇ ਘਰ ਦੀ ਭੰਨ ਤੋੜ ਕੀਤੀ ਸੀ ਤਾਂ ਕੰਗਨਾ ਨੇ ਤਲਖੀ ਵਿਚ ਆ ਕੇ ਅਜਿਹੀ ਟਿੱਪਣੀ ਕੀਤੀ ਸੀ। ਇਸੇ ਦੌਰਾਨ ਮੁੰਬਈ ਪੁਲਿਸ ਨੇ ਕੰਗਨਾ ਰਣੌਤ ਦੇ ਘਰ ਅਤੇ ਦਫਤਰ ਦੇ ਬਾਹਰ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਕੇਂਦਰ ਸਰਕਾਰ ਨੇ ਕੰਗਨਾ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਖੁਦਕੁਸ਼ੀ ਮਾਮਲੇ ਤੋਂ ਬਾਅਦ ਕੰਗਨਾ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ ਸੀ ਅਤੇ ਇਸ ਤੋਂ ਬਾਅਦ ਸ਼ਿਵ ਸੈਨਾ ਅਤੇ ਕੰਗਨਾ ਆਹਮੋ-ਸਾਹਮਣੇ ਹਨ।

RELATED ARTICLES
POPULAR POSTS