37.4 C
Toronto
Tuesday, July 14, 2026
spot_img
Homeਪੰਜਾਬਗ੍ਰਿਫਤਾਰੀ ਦੇ ਡਰੋਂ ਸੁਮੇਧ ਸੈਣੀ ਹੋਇਆ ਰੂਪੋਸ਼

ਗ੍ਰਿਫਤਾਰੀ ਦੇ ਡਰੋਂ ਸੁਮੇਧ ਸੈਣੀ ਹੋਇਆ ਰੂਪੋਸ਼

ਭਗਵੰਤ ਮਾਨ ਨੇ ਕਿਹਾ – ਜੇਕਰ ਸੁਮੇਧ ਸੈਣੀ ਨੂੰ ਫੜਨਾ ਹੈ ਤਾਂ ਪੁਲਿਸ ਬਾਦਲਾਂ ਤੋਂ ਕਰੇ ਪੁੱਛਗਿੱਛ
ਸੰਗਰੂਰ/ਬਿਊਰੋ ਨਿਊਜ਼
ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਤੋਂ ਬਾਅਦ ਲਾਪਤਾ ਕਰਨ ਦੇ ਮਾਮਲੇ ਵਿਚ ਘਿਰੇ ਸੁਮੇਧ ਸੈਣੀ ਦੇ ਸਿਰ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ ਅਤੇ ਸੈਣੀ ਗ੍ਰਿਫਤਾਰੀ ਦੇ ਡਰੋਂ ਅੱਜ ਕੱਲ੍ਹ ਲਾਪਤਾ ਹੈ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕਾਬੂ ਕਰਨਾ ਚਾਹੁੰਦੀ ਹੈ ਤਾਂ ਬਾਦਲ ਪਰਿਵਾਰ ਤੋਂ ਪੁੱਛ ਗਿੱਛ ਕੀਤੀ ਜਾਵੇ। ਭਗਵੰਤ ਨੇ ਕਿਹਾ ਕਿ ਪੰਜਾਬ ਵਿਚ ਬਾਦਲ ਪਰਿਵਾਰ ਤੋਂ ਵੱਧ ਸੈਣੀ ਦਾ ਕੋਈ ਨਜ਼ਦੀਕੀ ਨਹੀਂ। ਉਨ੍ਹਾਂ ਕਿਹਾ ਕਿ ਪੁੱਛ ਗਿੱਛ ਦੇ ਨਾਲ-ਨਾਲ ਬਾਦਲਾਂ ਦੇ ਟਿਕਾਣਿਆਂ ਉੱਤੇ ਵੀ ਸੁਮੇਧ ਸਿੰਘ ਸੈਣੀ ਦੀ ਭਾਲ ਕੀਤੀ ਜਾਣੀ ਚਾਹੀਦੀ ਹੈ। ਧਿਆਨ ਰਹੇ ਕਿ ਹਾਈਕੋਰਟ ਨੇ ਲੰਘੇ ਕੱਲ੍ਹ ਵੀ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ ਅਤੇ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

RELATED ARTICLES
POPULAR POSTS