21.1 C
Toronto
Saturday, September 13, 2025
spot_img
Homeਕੈਨੇਡਾਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਤੇ ਜੌਬਸ ਇਨ ਜੀਟੀਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ...

ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਤੇ ਜੌਬਸ ਇਨ ਜੀਟੀਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੰਡਰੇਜ਼ਰ ਆਯੋਜਿਤ

ਟੋਰਾਂਟੋ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਅਤੇ ਜੌਬਸ ਇਨ ਜੀਟੀਏ ਵੱਲੋਂ ਫੰਡਰੇਜ਼ਰ ਆਯੋਜਿਤ ਕੀਤਾ ਗਿਆ। ਮਿਸੀਸਾਗਾ ਦੇ ਚਾਂਦਨੀ ਵਿਕਟੋਰੀਆ ਹਾਲ ਵਿਚ ਪਿਛਲੇ ਦਿਨੀਂ ਇਹ ਸਮਾਗ਼ਮ ਕਰਵਾਇਆ ਗਿਆ। ઠਇਸ ਸਮਾਗਮ ਵਿਚ ਕੈਨੇਡਾ ਤੋਂ ਇਲਾਵਾ ਪਾਕਿਸਤਾਨ ਦੇ ਕਈ ਸਿਆਸੀ ਆਗੂ ਵੀ ਹਾਜ਼ਿਰ ਹੋਏ। ઠਇਸ ਫੰਡਰੇਜ਼ਰ ઠਦਾ ਨਾਮ ‘ਜਰਨੀ ਟੂ ਕਰਤਾਰਪੁਰ ਤੋਂ ਸੁਲਤਾਪੁਰ ਲੋਧੀ ਫਾਰ ਵਰਲਡ ਪੀਸ’ ਰੱਖਿਆ ਗਿਆ। ઠਵਰਲਡ ਪੀਸ ਦਾ ਸੁਨੇਹਾ ਦਿੰਦੀ ਇਹ ਯਾਤਰਾ ਬਰੈਂਪਟਨ ਸਿਟੀ ਹਾਲ ਤੋਂ ਸ਼ੁਰੂ ਹੋਵੇਗੀ ਤੇ ਫਿਰ ਪਾਰਲੀਮੈਂਟ ਹਿੱਲ ਤੋਂ ਰਸਮੀ ਤੌਰ ‘ਤੇ ਇਸਦੀ ਰਵਾਨਗੀ ਹੋਵੇਗੀ, ੩ਜੋ ਕਿ ਇੰਗਲੈਂਡ, ਫਰਾਂਸ ਸਵਿਜ਼ਰਲੈੰਡ, ਆਸਟਰੀਆ, ઠਤੁਰਕੀ, ਇਰਾਨ ਤੋਂ ਹੁੰਦੀ ਹੋਈ ਪਾਕਿਸਤਾਨ ਤੇ ਫੇਰ ਕਰਤਾਰਪੁਰ ਸਾਹਿਬ ਵਿਖੇ ਪਹੁੰਚੇਗੀ। ਇਸ ਦੀ ਸਮਾਪਤੀ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਹੋਵੇਗੀ। ਗੁਰਚਰਨ ਸਿੰਘ ਬਣਵੈਤ, ਚੇਅਰਮੈਨ, ਇੰਟਰਨੈਸ਼ਨਲ ਪੰਜਾਬੀ ਫਾਂਊਡੇਸ਼ਨ ਨੇ ਦੱਸਿਆ ਕਿ ઠ’ਜਰਨੀ ਟੂ ਕਰਤਾਰਪੁਰ ਤੋਂ ਸੁਲਤਾਪੁਰ ਲੋਧੀ ਫਾਰ ਵਰਲਡ ਪੀਸ’ ਦਾ ਹਿੱਸਾ ਬਣਨ ਲਈ ਲੋਕ ਵੱਡੀ ਪੱਧਰ ‘ਤੇ ਉਤਸ਼ਾਹ ਦਿਖਾ ਰਹੇ ਹਨ। ਇਸ ਤੋਂ ਇਕੱਤਰ ਹੋਇਆ ਪੈਸਾ ਵੀ ਬਾਬਾ ਨਾਨਕ ਮਿਸ਼ਨ ਹਸਪਤਾਲ ਕਰਤਾਰਪੁਰ ਸਾਹਿਬ ਲਈ ਵਰਤਿਆ ਜਾਵੇਗਾ। ਪ੍ਰਬੰਧਕਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ।

RELATED ARTICLES
POPULAR POSTS