ਬਰੈਂਪਟਨ: ਫੈਡਰਲ ਸਾਇੰਸ ਮਨਿਸਟਰ ਮਾਣਯੋਗ ਕ੍ਰਿਸਟੀ ਡੰਕਨ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਇਸ ਮੌਕੇ ਕਲੱਬ ਮੈਂਬਰਾਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਕ੍ਰਿਸਟੀ ਡੰਕਨ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਪਰੀਤਮ ਸਿੰਘ ਮਾਵੀ, ਐਡਵੋਕੇਟ ਗੁਰਮੇਲ ਸਿੰਘ ਢਿੱਲੋਂ, ਸੰਪੂਰਨ ਸਿੰਘ ਸ਼ਾਹੀ, ਹੋਸ਼ਿਆਰ ਸਿੰਘ ਬਰਾੜ, ਰਣਜੀਤ ਸਿੰਘ ਭੁੱਲਰ ਤੇ ਸਾਰੇ ਕਲੱਬ ਮੈਂਬਰਾਂ ਨੇ ਕ੍ਰਿਸਟੀ ਡੰਕਨ ਦਾ ਧੰਨਵਾਦ ਕੀਤਾ।
Check Also
ਕਾਫਲੇ ਵਲੋਂ ਰਵਿੰਦਰ ਸਹਿਰਾਅ ਤੇ ਮਨਜੀਤ ਇੰਦਰਾ ਨਾਲ ਹੋਈ ਵਿਸ਼ੇਸ਼ ਬੈਠਕ
ਰਵਿੰਦਰ ਸਹਿਰਾਅ ਨੇ ਸੱਚ ਬੋਲਣ ਦੀ ਕੀਮਤ ਤਾਰੀ ਹੈ਼: ਵਰਿਆਮ ਸਿੰਘ ਸੰਧੂ ਟੋਰਾਂਟੋ/ਪਰਮਜੀਤ ਦਿਓਲ ઑਪੰਜਾਬੀ …