ਬਰੈਂਪਟਨ/ਬਾਸੀ ਹਰਚੰਦ : ਪਿਛਲੇ ਸਾਲ ਦੀ ਤਰ੍ਹਾਂ 27 ਜੁਲਾਈ ਨੂੰ ਮਾਊਂਟੇਨਿਸ਼ ਰੋਡ ‘ਤੇ ਸਥਿਤ ਸਕੂਲ ਨਾਲ ਲੱਗਦੇ ਪਾਰਕ ਵਿੱਚ 3.00 ਵਜੇ ਤੋਂ 7.00 ਵਜੇ ਤੱਕ ਤੀਆਂ ਦਾ ਮੇਲਾ ਮਨਾਇਆ ਗਿਆ। ਇਸ ਮੇਲੇ ਵਿੱਚ ਇੱਕ ਹਜ਼ਾਰ ਤੋਂ ਵੱਧ ਬੀਬੀਆਂ, ਮੁਟਿਆਰਾਂ ਬੱਚੀਆਂ ਅਤੇ ਬੱਚੇ ਸ਼ਾਮਲ ਹੋਏ। ਹਰਕੀਰਤ ਸਿੰਘ ਕੌਂਸਲਰ, ਬੀਬੀ ਬਲਬੀਰ ਕੌਰ ਸੋਹੀ ਸਕੂਲ ਟਰੱਸਟੀ ਅਤੇ ਗੁਰਪਰੀਤ ਸਿੰਘ ਅਤੇ ਹੋਰ ਸਨਮਾਨ ਯੋਗ ਵਿਅੱਕਤੀਆਂ ਨੇ ਸਿਰ ਕੀਤੀ। ਬੀਬੀਆਂ ਨੇ ਲੋਕ ਗੀਤ ਗਾ ਕੇ ਅਤੇ ਬੋਲੀਆਂ ਪਾ ਕੇ ਖੂਬ ਗਿੱਧਾ ਪਾਇਆ। ਬੀਬੀ ਸੁਰਜੀਤ ਕੌਰ ਗਰੇਵਾਲ, ਬੀਬੀ ਬਲਵਿੰਦਰ ਕੌਰ ਦਿਉਲ, ਬੀਬੀ ਜਸਵੀਰ ਕੌਰ ਅਤੇ ਬੀਬੀ ਅਮਰਜੀਤ ਕੌਰ ਨੇ ਤੀਆਂ ਦੇ ਮੇਲੇ ਵਿੱਚ ਸ਼ਾਮਲ ਹੋਏ ਸਭ ਦਾ ਧੰਨਵਾਦ ਕੀਤਾ। ਖਾਸ ਕਰਕੇ ਰੌਕਗਾਰਡਨ ਦੇ ਵਲੰਟੀਅਰਜ਼ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਬਲਵਿੰਦਰ ਸਿੰਘ ਗਰੇਵਾਲ ਅਤੇ ਸੁੱਚਾ ਸਿੰਘ ਅਟਵਾਲ ਨੇ ਪਾਰਕ ਤੋਂ ਗਾਰਬੈਗ ਸਾਫ ਕੀਤਾ।
ਤੀਆਂ ਲਗਾ ਕੇ ਤੀਆਂ ਦਾ ਤਿਉਹਾਰ ਮਨਾਇਆ
RELATED ARTICLES

