ਸੇਵ ਮੈਕਸ ਨੇ ਜੀਟੀਏ ‘ਚ ਉਨਟਾਰੀਓ ਦੇ ਬਾਹਰ ਆਪਣਾ ਪਹਿਲਾ ਵੱਡਾ ਆਫਿਸ ਖੋਲ੍ਹਿਆ
ਕੈਂਬਰਿਜ: ਸੇਵ ਮੈਕਸ ਰੀਅਲ ਅਸਟੇਟ ਇੰਕ. ਨੇ ਕੈਂਬਰਿਜ ਵਿਚ ਆਪਣੀ 41ਵੀਂ ਫਰੈਂਚਾਈਜ਼ ਸੇਵ ਮੈਕਸ ਗਰਾਊਂਡ ਦੀ ਗਰੈਂਡ ਓਪਨਿੰਗ ਕੀਤੀ ਹੈ।
ਪੰਜ ਜੂਨ ਨੂੰ ਓਪਨ ਕੀਤੀ ਗਈ ਇਸ ਫਰੈਂਚਾਈਜ਼ ਦੇ ਦਾ ਬਰੋਕਰ ਆਫ ਰਿਕਾਰਡ ਆਰ.ਜੇ. ਸ਼ਾਹੀ ਹਨ, ਜੋ ਕਿ ਆਪਣੀ ਇਸ ਨਵੀਂ ਫਰੈਂਚਾਈਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੈਂਬਰਿਜ ਵਿਚ ਸੇਵ ਮੈਕਸ ਕਾਫੀ ਤੇਜ਼ੀ ਨਾਲ ਗ੍ਰਾਹਕਾਂ ਦੀ ਪਹਿਲੀ ਪਸੰਦ ਬਣੇਗੀ। ਇਸ ਵਰਚੂਅਲ ਈਵੈਂਟ ਵਿਚ ਕਾਫੀ ਵੱਡੀ ਗਿਣਤੀ ਵਿਚ ਲੋਕ ਜੁੜੇ। ਸੇਵ ਮੈਕਸ ਜੀਟੀਏ ਉਨਟਾਰੀਓ ਦੀ ਪਹਿਲੀ ਫਰੈਂਚਾਈਜ਼ ਹੈ ਅਤੇ ਪੂਰੇ ਦੇਸ਼ ਵਿਚ ਸਫਲਤਾ ਹਾਸਲ ਕਰਨ ਤੋਂ ਬਾਅਦ ਇਹ ਨਵਾਂ ਵਿਸਥਾਰ ਹੈ। ਫਰੈਂਚਾਈਜ਼ ਓਨਰਸ ਵਿਚ ਸੇਵ ਮੈਕਸ ਦੇ ਸੀਈਓ ਰਮਨ ਦੂਆ ਕੈਂਬਰਿਜ, ਐਮਪੀ ਬਰਾਇਨ ਮੇਅ, ਕਾਊਂਸਲਰ ਜੈਨ ਲਿਗੇਟ ਅਤੇ ਕੈਂਬਰਿਜ ਦੀ ਮੇਅਰ ਕੈਥਰੀਨ ਮੈਕਗੈਰੀ ਸ਼ਾਮਲ ਹਨ। ਸੇਵ ਮੈਕਸ ਜੀਟੀਏ ਵਿਚ ਕਾਰਜਸ਼ੀਲ ਹੈ ਅਤੇ ਬਰੈਂਪਟਨ ਤੇ ਮਿਸੀਸਾਗਾ ਵਿਚ ਕਾਫੀ ਸਫਲਤਾ ਹਾਸਲ ਕਰ ਰਿਹਾ ਹੈ। ਲੰਘੇ ਸਾਲ ਸੇਵ ਮੈਕਸ ਨੇ ਬਰੈਂਪਟਨ ਸਾਕਰ ਸੈਂਟਰ ਨੂੰ ਵੀ ਸਾਂਪਸਰ ਕੀਤਾ। ਕੰਪਨੀ ਹੁਣ ਨਿਊਜ਼ੀਲੈਂਡ, ਆਸਟਰੇਲੀਆ, ਭਾਰਤ, ਅਮਰੀਕਾ ਤੇ ਚੀਨ ਆਦਿ ਦੇਸ਼ਾਂ ‘ਚ ਵੀ ਵਿਸਥਾਰ ‘ਤੇ ਧਿਆਨ ਦੇ ਰਹੀ ਹੈ।