Breaking News
Home / ਕੈਨੇਡਾ / ਤੀਸਰਾ ਮਲਟੀਕਲਚਰ ਡੇਅ ਧੂਮ ਧੜੱਕੇ ਨਾਲ ਮਨਾਇਆ ਜਾਵੇਗਾ

ਤੀਸਰਾ ਮਲਟੀਕਲਚਰ ਡੇਅ ਧੂਮ ਧੜੱਕੇ ਨਾਲ ਮਨਾਇਆ ਜਾਵੇਗਾ

logo-2-1-300x105-3-300x105ਬਰੈਂਪਟਨ : ਕੈਨੇਡਾ ਦੀ ਨੈਸ਼ਨਲ ਸਪਿਰਟ ਦਾ ਪ੍ਰਤੀਕ ਮਲਟੀਕਲਟਰ ਡੇਅ ਪਿਛਲੇ ਦੋ ਸਾਲਾਂ ਤੋਂ ਬਰੈਂਪਟਨ ਸੌਕਰ ਸੈਂਟਰ ਵਿਚ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲ ਭਾਰਤੀ ਕੰਨਸੂਲੇਟ ਜਨਰਲ ਸ੍ਰੀ ਅਖਿਲੇਖ ਮਿਸਰਾ ਜੀ ਇਸਦੇ ਚੀਫ ਗੈਸਟ ਸਨ। ਉਸ ਤੋਂ ਪਹਿਲਾਂ ਮਨਾਏ ਗਏ ਐਸੇ ਹੀ ਦਿਨ ਉਪਰ ਕੀਤੀ ਇਕ ਵਿਸ਼ਾਲ ਰੈਲੀ ਸਮੇ ਪਰਵਾਸੀ ਮੀਡੀਆ ਦੇ ਸਹਿਯੋਗ ਨਾਲ ਮੇਅਰਲ ਡੀਬੇਟ ਕਰਵਾਈ ਗਈ ਸੀ।
ਇਨ੍ਹਾਂ ਦੋਵਾਂ ਪ੍ਰੋਗਰਾਮਾਂ ਨੇ ਭਾਈਚਾਰੇ ਵਿਚ ਕਨੇਡੀਅਨ ਨੈਸ਼ਨਲ ਸਪਿਰਟ ਦਾ ਇਕ ਨਵਾਂ ਅਹਿਸਾਸ ਪੈਦਾ ਕੀਤਾ ਸੀ। ਜਿਨ੍ਹਾਂ ਲੋਕਾਂ ਨੇ ਇਹ ਸਮਾਗਮ ਵੇਖੇ ਹਨ ਉਹ ਜਾਣਦੇ ਹਨ ਕਿ ਪ੍ਰੋਗਰਾਮ ਵਿਚ ਕਨੇਡੀਅਨ ਕਦਰਾਂ ਕੀਮਤਾਂ ਦਾ ਬਹੁਤ ਖਿਆਲ ਰਖਿਆ ਜਾਂਦਾ ਹੈ। ਕੈਨੇਡੀਅਨ ਕਦਰਾਂ ਕੀਮਤਾ ਦਾ ਮਤਲਬ, ਸਮੇ ਦੀ ਕਦਰ, ਪ੍ਰਬੰਧਾਂ ਵਿਚ ਬਚਨ ਬੱਧਤਾ ਅਤੇ ਹਰ ਪਾਸੇ ਵਧੀਆਪਨ ਦੀ ਝਲਕ ਦਾ ਵਿਆਪਕ ਹੋਣਾ ਹੁੰਦਾ ਹੈ। ਪ੍ਰਬੰਧਾਂ ਲਈ ਉਹੀ ਵਲੰਟੀਅਰ ਲਗਾਏ ਜਾਂਦੇ ਹਨ ਜੋ ਆਰਗੇਨਾਈਜ਼ਡ ਤਰੀਕੇ ਕੰਮ ਕਰਨਾ ਜਾਣਦੇ ਹੋਣ। ਪਿਛਲੇ ਸਾਲਾਂ ਵਿਚ ਬਹੁਤੇ ਕੰਮ ‘ਐਸ ਐਂਡ ਐਸ ਗਰੁਪ’ ਦੀਆਂ ਬੇਟੀਆ ਨੇ ਸੰਭਾਲੇ ਸਨ। ਇਸ ਵਾਰ ਵੀ ਉਹੀ ਗਰੁਪ ਕੰਮ ਕਰੇਗਾ। ਉਨ੍ਹਾਂ ਦਾ ਸਹਿਯੋਗ ‘ਇੰਡੋਕਨੇਡੀਅਨ ਆਰਟ ਐਂਡ ਮਿਊਜ਼ਿਕ ਕਲਚਰ ਸੁਸਾਇਟੀ’ ਦੇ ਬੱਚੇ ਵੀ ਦੇਣਗੇ। ਇਸ ਵਾਰ ਸਭ ਤੋਂ ਵਧ ਵਿਸ਼ੇਸ਼ ਭੂਮਿਕਾ ਗੁਰੂ ਤੇਗਬਹਾਦੁਰ ਇੰਟਰਨੈਸ਼ਨਲ ਸਕੂਲ ਅਤੇ ਇੰਡੀਅਨ ਐਕਸ ਸਰਵਿਸਮੈਂਨ ਅਸੋਸੀਏਸ਼ਨ ਆਫ ਅੰਟਾਰੀਓ ਦੀ ਹੋਵੇਗੀ। ਬਾਬਾ ਬੰਦਾ ਸਿੰਘ ਬਹਾਦੁਰ ਫਊਂਡੇਸ਼ਨ, ਐਚ ਐਮ ਟੀ ਫਰੈਂਡਸ਼ਿਪ ਸਰਕਲ ਅਤੇ ਇੰਟਰਨੈਸ਼ਨਲ ਪੰਜਾਬੀ ਫਿਲਮ ਫੇਸਟੀਵਲ ਦੇ ਅਯੋਜਕਾਂ ਵਰਗੇ ਅਨੇਕਾਂ ਲੋਕਲ ਗਰੁਪ ਯੋਗਦਾਨ ਦੇਣ ਲਈ ਤਿਆਰ ਹਨ। ਮੀਡੀਆ ਸਪੌਸਰਜ਼ ਵਿਚ ਅਦਾਰਾ ਪਰਵਾਸੀ, ਇੰਡੋਕੈਨੇਡੀਅਨ ਮੀਡੀਆ ਪ੍ਰੋਫੈਸ਼ਨਲਜ਼ ਗਰੁਪ ਅਤੇ ਦੂਸਰੇ ਹੋਰ ਮੀਡੀਆ ਗਰੁਪਾਂ ਦਾ ਸਹਿਯੋਗ ਲਿਆ ਜਾਵੇਗਾ।
ਬੈਸਟ ਪੰਜਾਬੀ ਵਾਰਤਿਕ ਲੇਖਕ ਅਤੇ ਸਭ ਤੋਂ ਵਡੀ ਉਮਰ ਦੇ ਐਕਟਿਵ ਸੱਜਣ ਦੇ ਸਤਿਕਾਰ ਵਰਗੇ ਅਨੇਕਾਂ ਇਨਾਮ ਵੰਡੇ ਜਾਣਗੇ। ਭਾਈਚਾਰਕ ਅਤੇ ਸਾਂਝੀਵਾਲਤਾ ਵਿਚ ਵਿਸ਼ਵਾਸ ਰੱਖਣ ਵਾਲੀਆਂ ਸੀਨੀਅਰ ਕਲੱਬਾ ਦੇ ਸਹਿਯੋਗ ਦੀ ਕਾਮਨਾ ਕੀਤੀ ਜਾ ਰਹੀ ਹੈ। 8 ਅਪ੍ਰੈਲ, 2016 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ‘ਸੀਨੀਅਰਜ਼ ਸੋਸ਼ਲ ਸਰਵਿਸਜ਼ ਗਰੁਪ’ ਦੀ ਇਕ ਫੌਰੀ ਮੀਟਿੰਗ ਹੋਈ।  ਮੀਤ ਪ੍ਰਧਾਨ ਪ੍ਰਿੰਸੀਪਲ ਸੰਜੀਵ ਧਵਨ ਨੇ ਸਭਾ ਦੀ ਪ੍ਰਧਾਨਗੀ ਕੀਤੀ। ਬ੍ਰਿਗੇਡੀਅਰ ਨਵਾਬ ਸਿੰਘ ਸ਼ਹਿਰ ਤੋਂ ਬਾਹਰ ਹੋਣ ਕਾਰਣ ਪਹੁੰਚ ਨਾ ਸਕੇ। ਜਨਰਲ ਸਕੱਤਰ ਅਜੀਤ ਸਿੰਘ ਰੱਖੜਾ ਨੇ ਦਸਿਆ ਕਿ 25 ਜੂਨ, 2016 ਨੂੰ ਮਲਟੀਕਲਚਰ ਡੇਅ, ਬਰੈਂਪਟਨ ਸੌਕਰ ਸੈਂਟਰ ਵਿਚ ਹੋਣਾ ਤੈਅ ਹੈ। ਮਨਿਸਟਰ ਆਫ ਹੈਰੀਟੇਜ ਆਫ ਕਨੇਡਾ ਵਲੋਂ ਇਸ ਦਿਵਸ ਲਈ ਗ੍ਰਾਂਟ ਅਤੇ ਬ੍ਰੈਪਟਨ ਸ਼ਹਿਰ ਵਲੋਂ ਡੋਨੇਸ਼ਨ ਮਿਲ ਚੁਕੀ ਹੈ। ਗਰੁਪ ਨਾਲ ਅਫੀਲੀਏਟਡ ‘ਹਿੰਦੂ ਸਿੱਖ ਪਰਮਾ ਨੈਂਟ ਫੀਊਨਰਲ ਕਮੇਟੀ’ ਵੀ ਇਸ ਫੰਡ ਵਿਚ ਮਾਇਕ ਸਹਿਯੋਗ ਦੇਵੇਗੀ। ਬਾਕੀ ਘਾਟਾ ਵਾਧਾ ਸਹਿਯੋਗੀ ਗਰੁਪਾਂ ਅਤੇ ਭਾਈਚਾਰੇ ਦੇ ਸਪੌਸਰਜ਼ ਵਲੋਂ ਲਿਆ ਜਾਵੇਗਾ। ਸਰਦਾਰ ਪ੍ਰੀਤਮ ਸਿੰਘ ਢਿਲੋਂ ਅਤੇ ਸ੍ਰੀ ਗੁਰੂਦਤ ਵੈਦ ਜੀ ਨੇ ਇਸ ਕਾਰਜ ਵਿਚ ਮਦਤ ਕਰਨ ਦੀ ਜ਼ਿਮੇਦਾਰੀ ਲਈ। ਇਸ ਪ੍ਰਥਾਏ ਸਭ ਗਰੁਪਾਂ ਦੀ ਇਕ ਸਾਝੀ ਮੀਟੰਗ ਆਉਣ ਵਾਲੇ ਦਿਨਾ ਵਿਚ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਫੋਨ ਹਨ: ਬ੍ਰਗੇਡੀਅਰ 647 609 2633, ਰੱਖੜਾ 905 794 7882 ਧਵਨ 904 840 4500, ਢਿੱਲੋਂ 905 799 6256 ਅਤੇ ਵੈਦ 647 292 1576

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …