Breaking News
Home / ਕੈਨੇਡਾ / ਇਸ ਸਾਲ ਦੇ ਅੰਤ ਵਿੱਚ ਓਨਟਾਰੀਓ ਨੂੰ ਮਿਲੇਗਾ ਨਵਾਂ ਏਰੀਆ ਕੋਡ

ਇਸ ਸਾਲ ਦੇ ਅੰਤ ਵਿੱਚ ਓਨਟਾਰੀਓ ਨੂੰ ਮਿਲੇਗਾ ਨਵਾਂ ਏਰੀਆ ਕੋਡ

ਟੋਰਾਂਟੋ/ਬਿਊਰੋ ਨਿਊਜ਼ : ਨਵੇਂ ਟੈਲੀਫੋਨ ਨੰਬਰਾਂ ਦੀ ਮੰਗ ਵਧਣ ਤੋਂ ਬਾਅਦ ਦੱਖਣੀ ਓਨਟਾਰੀਓ ਨੂੰ ਸਾਲ ਦੇ ਅੰਤ ਤੱਕ ਨਵਾਂ ਏਰੀਆ ਕੋਡ ਦਿੱਤਾ ਜਾਵੇਗਾ।
16 ਅਕਤੂਬਰ ਤੋਂ ਸੁਰੂ ਕਰਕੇ ਪ੍ਰੋਵਿੰਸ ਵਿੱਚ ਹੌਲੀ ਹੌਲੀ ਏਰੀਆ ਕੋਡ 742 ਸੁਰੂ ਕੀਤਾ ਜਾਵੇਗਾ। ਇਸ ਸਮੇਂ ਇਸ ਇਲਾਕੇ ਦੇ ਵੱਖ ਵੱਖ ਹਿੱਸਿਆਂ ਲਈ 289,365 ਤੇ 905 ਏਰੀਆ ਕੋਡ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਖੁਲਾਸਾ ਕੈਨੇਡੀਅਨ ਰੇਡੀਓ ਟੈਲੀਵਿਜਨ ਤੇ ਟੈਲੀਕਮਿਊਨਿਕੇਸਨਜ ਕਮਿਸਨ ਵੱਲੋਂ ਕੀਤਾ ਗਿਆ। ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕੈਨੇਡੀਅਨ ਨੰਬਰਿੰਗ ਐਡਮਨਿਸਟ੍ਰੇਟਰ ਦੀ ਪ੍ਰੋਗਰਾਮ ਮੈਨੇਜਰ ਕੈਲੀ ਵਾਲਸ ਨੇ ਆਖਿਆ ਕਿ ਨਵਾਂ ਏਰੀਆ ਕੋਡ ਸੁਰੂ ਹੋਣ ਨਾਲ ਮੌਜੂਦਾ ਨੰਬਰਾਂ ਨੂੰ ਛੇੜੇ ਬਿਨਾਂ ਕਈ ਮਿਲੀਅਨ ਹੋਰ ਵਾਧੂ ਟੈਲੀਫੋਨ ਨੰਬਰ ਕਾਇਮ ਕੀਤੇ ਜਾ ਸਕਦੇ ਹਨ।
742 ਏਰੀਆ ਕੋਡ ਨਾਲ ਲੋਕਲ ਕਾਲਿੰਗ ਏਰੀਆਜ ਦੀਆਂ ਭੂਗੋਲਿਕ ਹੱਦਾਂ ਜਾਂ ਜਿਸ ਤਰ੍ਹਾਂ ਲਾਂਗ ਡਿਸਟੈਂਸ ਕਾਲਜ ਡਾਇਲ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਉੱਤੇ ਕੋਈ ਅਸਰ ਨਹੀਂ ਪਵੇਗਾ। ਦੱਖਣੀ ਓਨਟਾਰੀਓ ਵਿੱਚ ਜਿਨ੍ਹਾਂ ਪਹਿਲੇ ਦੋ ਏਰੀਆ ਕੋਡਜ ਦੀ ਵਰਤੋਂ ਹੋਈ ਸੀ ਉਹ ਸਨ 416 ਤੇ 613, ਇਨ੍ਹਾਂ ਨੂੰ 1947 ਵਿੱਚ ਪੇਸ ਕੀਤਾ ਗਿਆ ਸੀ। 1993 ਵਿੱਚ 905 ਦਾ ਵਾਧੂ ਏਰੀਆ ਕੋਡ ਟੋਰਾਂਟੋ ਦੇ ਨਾਲ ਲੱਗਦੇ ਇਲਾਕਿਆਂ ਲਈ ਸੁਰੂ ਕੀਤਾ ਗਿਆ ਸੀ। 2001 ਵਿੱਚ ਏਰੀਆ ਕੋਡ 289 ਸੁਰੂ ਹੋਇਆ ਤੇ 2013 ਵਿੱਚ ਏਰੀਆ ਕੋਡ 365 ਪੇਸ ਕੀਤਾ ਗਿਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …