8.7 C
Toronto
Friday, October 17, 2025
spot_img
Homeਕੈਨੇਡਾਰੂਬੀ ਸਹੋਤਾ ਦੀ ਚੋਣ ਮੁਹਿੰਮ ਨੂੰ ਸ਼ੁਰੂ ਕਰਨ ਲਈ ਇਕੱਠੀ ਹੋਈ ਜਨਤਾ

ਰੂਬੀ ਸਹੋਤਾ ਦੀ ਚੋਣ ਮੁਹਿੰਮ ਨੂੰ ਸ਼ੁਰੂ ਕਰਨ ਲਈ ਇਕੱਠੀ ਹੋਈ ਜਨਤਾ

ਬਰੈਂਪਟਨ : ਹੁਣ ਜਦ ਕਿ ਫ਼ੈੱਡਰਲ ਚੋਣਾਂ ਵਿਚ 100 ਤੋਂ ਵੀ ਘੱਟ ਦਿਨ ਰਹਿ ਗਏ ਹਨ, ਬਰੈਂਪਟਨ ਨੌਰਥ ਦੀ ਮੌਜੂਦਾ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦੀ ਚੋਣ-ਮੁਹਿੰਮ ਨੂੰ ਮੁੜ ਭਰਵਾਂ ਹੁੰਗਾਰਾ ਦੇਣ ਲਈ ਇਕ ਹਜ਼ਾਰ ਤੋਂ ਵੀ ਵੱਧ ਵਿਅਕਤੀ ਉਸ ਦੇ ਨੌਰਥ ਪਾਰਕ ਡਰਾਈਵ ਅਤੇ ਡਿਕਸੀ ਰੋਡ ਇੰਟਰਸੈੱਕਸ਼ਨ ਨੇੜਲੇ ਚੋਣ-ਦਫ਼ਤਰ ਵਿਚ ਇਕੱਤਰ ਹੋਏ।
ਜ਼ਿਕਰਯੋਗ ਹੈ ਕਿ ਰੂਬੀ ਸਹੋਤਾ ਇਕ ਅਣਥੱਕ ਚੈਂਪੀਅਨ ਅਤੇ ਔਟਵਾ ਵਿਚ ਬਰੈਂਪਟਨ ਦੀ ਮਜ਼ਬੂਤ ਆਵਾਜ਼ ਬਣੀ ਰਹੀ ਹੈ। ਉਸ ਨੇ ਸਮੇਂ-ਸਮੇਂ ਬਰੈਂਪਟਨ ਵਿਚ ਇਨਫ਼ਰਾ-ਸਟਰੱਕਚਰ, ਪਬਲਿਕ ਟਰਾਂਜ਼ਿਟ ਫ਼ੰਡਿੰਗ, ਸਿਟੀ ਕਾਊਂਸਲ ਲਈ ਪ੍ਰਾਪਰਟੀ ਟੈਕਸ ਨੂੰ ਫ਼ਰੀਜ਼ ਕਰਨ ਲਈ ਗੈਸ ਟਰਾਂਸਫ਼ਰ ਨੂੰ ਦੁੱਗਣਾ ਕਰਨ ਅਤੇ ਬਰੈਂਪਟਨ ਵਿਚ ਸਾਈਬਰਸਕਿਉਰ ਕੈਟਾਲਿਸਟ ਲਿਆਉਣ ਲਈ ਰਾਇਰਸਨ ਯੂਨੀਵਰਸਿਟੀ ਨਾਲ ਭਾਈਵਾਲੀ ਪਾਉਣ ਵਰਗੇ ਮੁੱਦਿਆਂ ਲਈ ਬਰੈਂਪਟਨ ਦੀ ਆਵਾਜ਼ ਬੁਲੰਦ ਕੀਤੀ ਹੈ। ਲਿਬਰਲ ਪਾਰਟੀ ਦੀ ਮੈਂਬਰ ਵਜੋਂ ਰੂਬੀ ਨੂੰ ਆਪਣੇ ਸਾਥੀ ਪਾਰਲੀਮੈਂਟ ਮੈਂਬਰਾਂ ਨਾਲ ਮਿਡਲ ਕਲਾਸ ਅਤਤੇ ਛੋਟੇ ਕਾਰੋਬਾਰੀਆਂ ਲਈ ਟੈਕਸ ਘੱਟ ਕਰਨ, ਪਰਿਵਾਰਾਂ ਅਤੇ ਸੀਨੀਅਰਾਂ ਦੇ ਲਾਭਾਂ ਦੇ ਵਿਸਥਾਰ ਅਤੇ ਬਹੁ-ਮੁਖੀ ਟਰੇਡ ਸਮਝੌਤਿਆਂ ਨੂੰ ਸਿਰੇ ਚੜ੍ਹਾਉਣ ਉੱਪਰ ਫ਼ਖ਼ਰ ਹਾਸਲ ਹੈ। ਲਿਬਰਲ ਸਰਕਾਰ ਦੀਆਂ ਇਨ੍ਹਾਂ ਪਾਲਸੀਆਂ ਨਾਲ ਕੈਨੇਡਾ-ਵਾਸੀਆਂ ਲਈ ਇਕ ਮਿਲੀਅਨ ਤੋਂ ਉੱਪਰ ਨੌਕਰੀਆਂ ਪੈਦਾ ਹੋਈਆਂ ਹਨ, ਦੇਸ਼ ਵਿਚ ਬੇਰੋਜ਼ਗਾਰੀ ਦੀ ਦਰ ਇਸ ਦੇ ਇਤਿਹਾਸ ਵਿਚ ਘੱਟ ਤੋਂ ਘੱਟ ਪੱਧਰ ‘ਤੇ ਪਹੁੰਚੀ ਹੈ ਅਤੇ 800,000 ਵਿਅਕਤੀਆਂ ਨੂੰ ਗ਼ਰੀਬੀ-ਰੇਖਾ ਤੋਂ ਉੱਪਰ ਚੁੱਕਿਆ ਗਿਆ ਹੈ। ਇਸ ਮੌਕੇ ਬੋਲਦਿਆਂ ਰੂਬੀ ਸਹੋਤਾ ਨੇ ਕਿਹਾ,”ਸਾਡੀ ਫ਼ੈੱਡਰਲ ਲਿਬਰਲ ਸਰਕਾਰ ਪਹਿਲੇ ਦਿਨ ਤੋਂ ਹੀ ਕੈਨੇਡਾ-ਵਾਸੀਆਂ ਅਤੇ ਬਰੈਂਪਟਨ-ਵਾਸੀਆਂ ਲਈ ਵਧੀਆ ਅਤੇ ਨਿਵੇਕਲਾ ਕੰਮ ਕਰ ਰਹੀ ਹੈ। ਇਸ ਨੂੰ ਹੋਰ ਅੱਗੇ ਵਧਾਉਣ ਅਤੇ ਆਪਣੀਆਂ ਕਮਿਊਨਿਟੀਆਂ ਦੀ ਬੇਹਤਰੀ ਲਈ ਸਰਕਾਰੀ ਨਿਵੇਸ਼ ਨੂੰ ਜਾਰੀ ਰੱਖਣ ਲਈ ਮੈਨੂੰ ਬਰੈਂਪਟਨ ਨੌਰਥ ਵਿੱਚੋਂ ਮੁੜ ਚੋਣ ਲੜਨ ਵਿਚ ਮਾਣ ਮਹਿਸੂਸ ਹੋ ਰਿਹਾ ਹੈ।” ਜੇਕਰ ਤੁਸੀਂ ਰੂਬੀ ਸਹੋਤਾ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਜਾਂ ਟੀਮ ਸਹੋਤਾ ਵਿਚ ਵਾਲੰਟੀਅਰ ਵਜੋਂ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਨ੍ਹਾਂ ਦੀ ਈ-ਮੇਲ [email protected] ਜਾਂ ਦਫ਼ਤਰ ਦੇ ਫ਼ੋਨ ਨੰਬਰ 905-615-8485 ‘ਤੇ ਸੰਪਰਕ ਕਰ ਸਕਦੇ ਹੋ।

RELATED ARTICLES

ਗ਼ਜ਼ਲ

POPULAR POSTS