-16.1 C
Toronto
Saturday, January 31, 2026
spot_img
Homeਕੈਨੇਡਾਪੀਲ ਰਿਜਨਲ ਪੁਲਿਸ ਨੇ ਪੈਦਲ ਰਾਹਗੀਰਾਂ ਨੂੰ ਸੁਰੱਖਿਆ ਟਿਪਸ ਦਿੱਤੇ

ਪੀਲ ਰਿਜਨਲ ਪੁਲਿਸ ਨੇ ਪੈਦਲ ਰਾਹਗੀਰਾਂ ਨੂੰ ਸੁਰੱਖਿਆ ਟਿਪਸ ਦਿੱਤੇ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰਿਜਨਲ ਪੁਲਿਸ ਨੇ ਪੈਦਲ ਰਾਹਗੀਰਾਂ ਨੂੰ ਸੜਕਾਂ ‘ਤੇ ਸੁਰੱਖਿਅਤ ਰਹਿਣ ਲਈ ਸੁਚੇਤ ਹੋ ਕੇ ਚੱਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਪਰ ਪੈਦਲ ਰਾਹਗੀਰਾਂ ਨੂੰ ਸੱਟ ਫੇਟ ਲੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਉਨ੍ਹਾਂ ਨੂੰ ਸੜਕਾਂ ‘ਤੇ ਚੱਲਣ ਦੌਰਾਨ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਪੀਲ ਰਿਜਨਲ ਪੁਲਿਸ ਦਾ ‘ਮੇਜਰ ਕੁਲੀਸ਼ਨ ਬਿਓਰੋ’ ਸੜਕਾਂ ‘ਤੇ ਹੋਣ ਵਾਲੀਆਂ ਮੌਤਾਂ ਦੀ ਜਾਂਚ ਲਈ ਜ਼ਿੰਮੇਵਾਰ ਹੈ। ਜਾਂਚ ਪ੍ਰਕਿਰਿਆ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇਨ੍ਹਾਂ ਘਟਨਾਵਾਂ ਵਿੱਚ ਜ਼ਿਆਦਾ ਭੂਮਿਕਾ ਪੈਦਲ ਰਾਹਗੀਰਾਂ ਦੀ ਹੁੰਦੀ ਹੈ ਜਿਸ ਕਾਰਨ ਉਹ ਵਾਹਨਾਂ ਨਾਲ ਟਕਰਾਉਂਦੇ ਹਨ। ਇਸ ਸਬੰਧੀ ਉਨ੍ਹਾਂ ਪੀਲ ਖੇਤਰ ਦੇ 2015 ਤੋਂ 2018 ਦੇ ਅੰਕੜੇ ਵੀ ਜਾਰੀ ਕੀਤੇ। ਇਨ੍ਹਾਂ ਮੁਤਾਬਿਕ 2015 ਵਿੱਚ ਪੈਦਲ ਰਾਹਗੀਰਾਂ ਨਾਲ ਟਕਰਾਉਣ ਦੇ 633 ਮਾਮਲੇ ਹੋਏ ਇਨ੍ਹਾਂ ਵਿੱਚ 268 ਗੰਭੀਰ ਜ਼ਖਮੀ ਅਤੇ 13 ਮੌਤਾ ਹੋਈਆਂ। 2016, 2017 ਤੇ 2018 ਵਿੱਚ ਕ੍ਰਮਵਾਰ 698, 619 ਅਤੇ 291 ਮਾਮਲੇ ਹੋਏ ਜਿਨ੍ਹਾਂ ਵਿੱਚ ਕ੍ਰਮਵਾਰ 330, 264 ਅਤੇ 155 ਗੰਭੀਰ ਜ਼ਖਮੀ ਅਤੇ ਕ੍ਰਮਵਾਰ 13, 10 ਅਤੇ 6 ਮੌਤਾਂ ਹੋਈਆਂ। ਸੜਕਾਂ ‘ਤੇ ਸੁਰੱਖਿਅਤ ਰਹਿਣ ਲਈ ਉਨ੍ਹਾਂ ਨੇ ਪੈਦਲ ਰਾਹਗੀਰਾਂ ਨੂੰ ਸੁਰੱਖਿਆ ਟਿਪਸ ਦਿੰਦਿਆਂ ਕਿਹਾ ਕਿ ਉਹ ਬੱਤੀ ਹੋਣ ‘ਤੇ ਸੜਕ ਪਾਰ ਕਰਨ, ਸੜਕ ਦੇ ਦੋਨੋਂ ਤਰਫ਼ ਦੇਖਣ, ਵਾਹਨਾਂ ਦੇ ਇੰਜਣ ਦੀ ਆਵਾਜ਼ ਅਤੇ ਰਿਵਰਸ ਲਾਈਟ ਤੋਂ ਸੁਚੇਤ ਰਹਿਣ, ਰਾਤ ਨੂੰ ਸੜਕ ‘ਤੇ ਜਾਂਦੇ ਸਮੇਂ ਰਿਫਲੈਕਟ ਹੋਣ ਵਾਲੇ ਕੱਪੜੇ ਪਹਿਨਣ ਅਤੇ ਸਿਰ ਉਠਾ ਕੇ ਹੈੱਡਫੋਨ ਬੰਦ ਕਰਕੇ ਹੀ ਸੜਕਾਂ ‘ਤੇ ਚੱਲਣ। ਜ਼ਿਆਦਾ ਜਾਣਕਾਰੀ ਲਈ ਵਿਜਿਟ ਕਰੋ: www.youtube.com

RELATED ARTICLES
POPULAR POSTS