Breaking News
Home / ਕੈਨੇਡਾ / ਰਾਇਰਸਨ ਯੂਨੀਵਰਸਿਟੀ ਦਾ ਜੀ. ਰੇਮੰਡ ਚੈਂਗ ਸਕੂਲ ਆਫ ਕੰਟੀਨਿਊਂਗ ਐਜੂਕੇਸ਼ਨ ਬਰੈਂਪਟਨ ‘ਚ ਕੋਰਸ ਪੇਸ਼ ਕਰਨਾ ਸ਼ੁਰੂ ਕਰੇਗਾ

ਰਾਇਰਸਨ ਯੂਨੀਵਰਸਿਟੀ ਦਾ ਜੀ. ਰੇਮੰਡ ਚੈਂਗ ਸਕੂਲ ਆਫ ਕੰਟੀਨਿਊਂਗ ਐਜੂਕੇਸ਼ਨ ਬਰੈਂਪਟਨ ‘ਚ ਕੋਰਸ ਪੇਸ਼ ਕਰਨਾ ਸ਼ੁਰੂ ਕਰੇਗਾ

ਬਰੈਂਪਟਨ : ਸਿਟੀ ਆਫ ਬਰੈਂਪਟਨ ਅਤੇ ਰਾਇਰਸਨ ਯੂਨੀਵਰਸਿਟੀ ਨੇ ਇਕ ਵੱਡੇ ਸਿੱਖਿਆ ਪ੍ਰੋਜੈਕਟ ਵਿਚ ਖਾਸ ਵਿਕਾਸ ਦਾ ਐਲਾਨ ਕੀਤਾ, ਜੋ ਸ਼ਹਿਰ ਨੂੰ ਬਦਲ ਦੇਵੇਗਾ। ਰਾਇਰਸਨ ਯੂਨੀਵਰਸਿਟੀ ਦਾ ਜੀ. ਰੇਮੰਡ ਚੈਂਗ ਸਕੂਲ ਆਫ ਕੰਟੀਨਿਊਂਗ ਐਜੂਕੇਸ਼ਨ ਜਨਵਰੀ 2019 ਵਿਚ ਡਾਊਨ ਟਾਊਨ ਬਰੈਂਪਟਨ ਵਿਚ ਅਧਿਕਾਰਤ ਤੌਰ ‘ਤੇ ਕੋਰਸ ਪੇਸ਼ ਕਰਨਾ ਸ਼ੁਰੂ ਕਰੇਗਾ।
ਸਾਈਬਰਸਿਟੀ ਸਕਿਉਰਿਟੀ ਵਿਚ ਕੰਪਿਊਟਰ ਸਕਿਉਰਿਟੀ ਐਂਡ ਡਿਜੀਟਲ ਫੋਰੈਸਿਕਸ ਦੇ ਸਰਟੀਫਿਕੇਟ ਦੁਆਰਾ ਪਹਿਲਾ ਕੋਰਸ 14 ਜਨਵਰੀ 2019 ਤੋਂ ਸ਼ੁਰੂ ਹੋਵੇਗਾ ਅਤੇ ਡਾਊਨ ਟਾਊਨ ਬਰੈਂਪਟਨ ਵਿਚ ਜੌਰਜ ਸਟਰੀਟ ਤੇ ਵੈਸਟ ਟਾਵਰ ਵਿਚ ਸੋਮਵਾਰ ਅਤੇ ਵੀਰਵਾਰ ਸ਼ਾਮ ਨੂੰ ਚੱਲਣਗੇ। ਉਹ ਕੋਰਸ ਕੰਪਿਊਟਰ ਨੈਟਵਰਕ ਸਕਿਉਰਿਟੀ (Computer Network Security) (CKDF 110) ਅਤੇ ਸਕਿਉਰਿਟੀ ਆਰਕੀਟੈਕਚਰ ਐਂਡ ਡਿਜ਼ਾਈਨ (Secutiry Architecture and Design) (CKDF 140) ਹਨ।
ਜੈਫ ਬੋਮੈਨ ਨੇ ਕਿਹਾ , ਸਾਈਬਰ ਸਕਿਉਰਿਟੀ ਬਰੈਂਪਟਨ ਵਿਚ ਅਤੇ ਪੂਰੀ ਦੁਨੀਆ ਵਿਚ ਕਈ ਕਾਰੋਬਾਰੀਆਂ ਲਈ ਮੁੱਖ ਤਰਜੀਹ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਚੈਂਗ ਸਕੂਲ ਪ੍ਰੋਗਰਾਮਿੰਗ ਅਤੇ ਡਾਊਨ ਟਾਊਨ ਲਈ ਭਵਿੱਖੀ ਯੋਜਨਾਵਾਂ ਇਨ ਡਿਮਾਂਡ ਨੌਕਰੀਆਂ ਲਈ ਪੇਸ਼ੇਵਰ ਕੁਸ਼ਲਤਾਵਾਂ ਦਾ ਨਿਰਮਾਣ ਕਰਨ ਲਈ ਸਾਡੇ ਬਹੁਤ ਹੀ ਵੰਨ ਸੁਵੰਨੇ ਅਤੇ ਪ੍ਰਤਿਭਾਵਾਨ ਨਿਵਾਸੀਆਂ ਲਈ ਵਧੀਆ ਮੌਕੇ ਪੇਸ਼ ਕਰਦੀਆਂ ਹਨ।
ਚੈਂਗ ਸਕੂਲ ਬਾਲਗ ਵਿਦਿਆਰਥੀਆਂ ਲਈ ਤਿਆਰ ਕੀਤਾ ਮਹੱਤਵਪੂਰਨ ਸਿੱਖਿਆ ਸਬੰਧੀ ਵਧੀਆ ਪ੍ਰੋਗਰਾਮਿੰਗ ਮੁਹੱਈਆ ਕਰਦੇ ਹੋਏ ਸਿੱਖਿਆ ਅਤੇ ਜੀਵਨ ਭਰ ਦੀ ਸਿਖਲਾਈ ਲਈ ਵਚਨਬੱਧ ਹੈ।
ਜੀ. ਰੇਮੰਡ ਚੈਂਗ ਸਕੂਲ ਕੰਟੀਨਿਊਂਗ ਐਜੂਕੇਸ਼ਨ ਦੀ ਡੀਨ ਡਾ. ਮੈਰੀ ਬਾਉਨਟ੍ਰੋਗਿਆਨੀ ਨੇ ਕਿਹਾ, ਅਸੀਂ ਇਹ ਮਹੱਤਵਪੂਰਨ ਕੋਰਸ ਪੇਸ਼ਕਸ਼ਾਂ ਬਰੈਂਪਟਨ ਦੇ ਭਾਈਚਾਰੇ ਵਿਚ ਲਿਆਉਣ ਲਈ ਅਤੇ ਸਾਈਬਰ ਸਕਿਉਰਿਟੀ ਦੀਆਂ ਭਵਿੱਖ ਚੁਣੌਤੀਆਂ ਲਈ ਤਕਨੀਕੀ ਖੇਤਰ ਦੇ ਵਰਕਰਾਂ ਦੀ ਅਗਲੀ ਲਹਿਰ ਤਿਆਰ ਕਰਨ ਲਈ ਉਤਸ਼ਾਹਿਤ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁਸ਼ਲਤਾਵਾਂ ਅਤੇ ਗਿਆਨ ਵਿਚਕਾਰ ਅੰਤਰ, ਜੋ ਇਸ ਵੇਲੇ ਇਸ ਉਭਰਦੀ ਇੰਡਸਟਰੀ ਵਿਚ ਮੌਜੂਦ ਹੈ, ਨੂੰ ਖਤਮ ਕਰਨ ਵਿਚ ਮੱਦਦ ਲਈ ਬਰੈਂਪਟਨ ਦੇ ਨੌਜਵਾਨ ਅਤੇ ਵੰਨ ਸੁਵੰਨੇ ਟੇਲੈਂਟ ਪੂਲ ਲਈ ਸਿਖਲਾਈ ਦੇ ਖਾਸ ਮੌਕੇ ਪੈਦਾ ਕਰਨਾ ਸਾਡੀ ਖੁਸ਼ ਕਿਸਮਤੀ ਹੈ।
ਜਦੋਂ ਦਾ ਸੂਬੇ ਨੇ ਮਾਰਖਮ, ਮਿਲਟਨ ਅਤੇ ਬਰੈਂਪਟਨ ਵਿਚ ਯੂਨੀਵਰਸਿਟੀ ਪ੍ਰੋਜੈਕਟਾਂ ਲਈ ਫੰਡਿੰਗ ਦੇ ਸਬੰਧ ਵਿਚ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ, ਸਿਟੀ ਨੇ ਡਾਊਨ ਟਾਊਨ ਬਰੈਂਪਟਨ ਵਿਚ ਰਾਇਰਸਨ ਯੂਨੀਵਰਸਿਟੀ ਅਤੇ ਸ਼ੈਰੀਡਨ ਕਾਲਜ ਨੂੰ ਸਥਾਪਿਤ ਕਰਨ ਲਈ ਕਈ ਪਹਿਲਕਦਮੀਆਂ ਅਤੇ ਬਦਲਾਵਾਂ ਤੇ ਉਨ੍ਹਾਂ ਨਾਲ ਮਿਲ ਕੇ ਲਗਾਤਾਰ ਕੰਮ ਕੀਤਾ ਹੈ। ਯੋਜਨਾਬੱਧ ਡਾਊਨ ਟਾਊਨ ਨਵੀਨਤਾਕਾਰੀ ਕੇਂਦਰ (ਇਨੋਵੇਸ਼ਨ ਹੱਬ), ਲਾਇਬ੍ਰੇਰੀ ਅਤੇ ਖਾਸ ਸਾਈਬਰ ਸਕਿਉਰਿਟੀ ਇੰਸਟੀਚਿਊਟ ਲਈ ਸਿਟੀ ਫੰਡਿੰਗ ਪ੍ਰਭਾਵੀ ਰਹੇਗੀ, ਜਦਕਿ ਸਮੁੱਚੇ ਪ੍ਰੋਜੈਕਟ ਦੇ ਉਨ੍ਹਾਂ ਤੱਤਾਂ ਲਈ ਯੋਜਨਾਬੰਦੀ ਪ੍ਰਕਿਰਿਆ ਰਾਇਰਸਨ ਅਤੇ ਸ਼ੈਰੀਡਨ ਕਾਲਜ ਦੋਵਾਂ ਦੇ ਨਾਲ ਇਕੱਠੇ ਜਾਰੀ ਰਹੇਗੀ।
ਬਰੈਂਪਟਨ ਵਿਚ ਜੀ. ਰੇਮੰਡ ਚੈਂਗ ਸਕੂਲ ਆਫ ਕੰਟੀਨਿਊਂਗ ਐਜੂਕੇਸ਼ਨ ਦਾ ਸੰਚਾਲਨ ਪ੍ਰਕਿਰਿਆ ਵਿਚ ਇਕ ਮਹੱਤਵਪੂਰਨ ਵਿਕਾਸ ਹੈ। ਬਰੈਂਪਟਨ 2019 ਵਿਚ ਡਾਊਨ ਟਾਊਨ ਬਰੈਂਪਟਨ ਵਿਚ ਇਕ ਨਵਾਂ ਬਿਜਨਸ ਇਨਕਿਉਬੇਟਰ ਖੋਲ੍ਹਣ ਦੇ ਕੰਮ ਵਿਚ ਵੀ ਅੱਗੇ ਵਧ ਰਿਹਾ ਹੈ। ਰਾਇਰਸਨ ਯੂਨੀਵਰਸਿਟੀ ਨੇ ਇਸ ਪਹਿਲਕਦਮੀ ਵਿਚ ਆਪਣਾ ਸਹਿਯੋਗ ਦਰਸਾਇਆ ਹੈ ਅਤੇ ਉਨ੍ਹਾਂ ਦਾ ਉਦੇਸ਼ ਐਂਟਰਪ੍ਰੀਨੀਅਰ ਵਿਕਾਸ ਅਤੇ ਨਵੀਨਤਾ ਦੋਵਾਂ ਵਿਚ ਆਪਣੀ ਮੁੱਖ ਮੁਹਾਰਤ ਨੂੰ ਸ਼ਾਮਲ ਕਰਨਾ ਹੈ। ਰਾਇਰਸਨ ਦੇ ਡੀ.ਐਮ.ਜੈਡ. ਨੂੰ ਹੁਣੇ ਜਿਹੇ ਹੀ ਦੁਨੀਆ ਦੇ ਨੰਬਰ ਵਨ ਯੂਨੀਵਰਸਿਟੀ ਅਧਾਰਿਤ ਇਨਕਿਊਬੇਟਰ ਦੇ ਤੌਰ ‘ਤੇ ਮਾਨਤਾ ਮਿਲੀ ਹੈ। ਇੱਛੁਕ ਵਿਦਿਆਰਥੀ https://ce-online.ryerson.ca ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਬਰੈਂਪਟਨ ਵਿਚ ਪਹਿਲੇ ਚੈਂਗ ਸਕੂਲ ਦੇ ਕੋਰਸਾਂ ਲਈ ਰਜਿਸਟਰ ਕਰ ਸਕਦੇ ਹਨ। ਬਰੈਂਪਟਨ ਦੇ ਯੂਨੀਵਰਸਿਟੀ ਪ੍ਰੋਜੈਕਟ ਅਤੇ ਹੋਰ ਜਾਣਕਾਰੀ www.brampton.ca/university ‘ਤੇ ਉਪਲਬਧ ਹੈ।

Check Also

ਕੈਨੇਡਾ ਸਰਕਾਰ ‘ਮੌਰਟਗੇਜ’ ਨਿਯਮਾਂ ‘ਚ ਬਦਲਾਅ ਲਿਆ ਰਹੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਘਰਾਂ ਦੀ ਘਾਟ ਦੀ ਸਮੱਸਿਆ ਹੈ। ਇਸ ਦੇ ਹੱਲ ਲਈ …