Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿੱਚ ਡਾ. ਸੁਖਦੇਵ ਸਿੰਘ ਝੰਡ ਦੀ ਪੁਸਤਕ ਸਰੋਕਾਰ ਤੇ ਸ਼ਖ਼ਸੀਅਤਾਂ਼ ਬਾਰੇ ਹੋਈ ਭਾਵਪੂਰਤ ਵਿਚਾਰ-ਚਰਚਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿੱਚ ਡਾ. ਸੁਖਦੇਵ ਸਿੰਘ ਝੰਡ ਦੀ ਪੁਸਤਕ ਸਰੋਕਾਰ ਤੇ ਸ਼ਖ਼ਸੀਅਤਾਂ਼ ਬਾਰੇ ਹੋਈ ਭਾਵਪੂਰਤ ਵਿਚਾਰ-ਚਰਚਾ

ਜਗਮੇਲ ਸਿੰਘ ਦੀ ਪੁਸਤਕ ઑਸਾਡਾ ਪਿੰਡ ਅਜਿੱਤ ਗਿੱਲ਼ ਹੋਈ ਲੋਕ-ਅਰਪਿਤ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ : ਕੈਨੇਡੀਅਨ ਪੰਜਾਬੀ ਸਾਹਿਤ ਟਰਾਂਟੋ ਦੇ ਲੰਘੇ ਐਤਵਾਰ 20 ਅਗਸਤ ਨੂੰ ਹੋਏ ਸਮਾਗ਼ਮ ਵਿੱਚ ਡਾ. ਸੁਖਦੇਵ ਸਿੰਘ ਝੰਡ ਦੀ ਨਵ-ਪ੍ਰਕਾਸ਼ਿਤ ਵਾਰਤਕ ਪੁਸਤਕ ઑਸਰੋਕਾਰ ਤੇ ਸ਼ਖ਼ਸੀਅਤਾਂ਼ ਬਾਰੇ ਭਾਵਪੂਰਤ ਵਿਚਾਰ-ਚਰਚਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਜਗਮੇਲ ਸਿੰਘ ਰਠੌਲ ਦੀ ਪੁਸਤਕ ઑਸਾਡਾ ਪਿੰਡ ਅਜਿੱਤ ਗਿੱਲ਼ ਵੀ ਲੋਕ-ਅਰਪਿਤ ਕੀਤੀ ਗਈ। ਉੱਘੀ ਕਵਿੱਤਰੀ ਸੁਰਜੀਤ ਕੌਰ ਅਤੇ ਡਾ. ਸਤਿੰਦਰ ਕਾਹਲੋਂ ਵੱਲੋਂ ਪੁਸਤਕ ઑਸਰੋਕਾਰ ਤੇ ਸ਼ਖ਼ਸੀਅਤਾਂ਼ ਉੱਪਰ ਪੇਪਰ ਪੜ੍ਹੇ ਗਏ। ਉਪਰੰਤ, ਬਹਿਸ ਵਿੱਚ ਭਾਗ ਲੈਂਦਿਆਂ ਕਈ ਬੁਲਾਰਿਆਂ ਵੱਲੋਂ ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਪ੍ਰਿੰਸੀਪਲ ਸਰਵਣ ਸਿੰਘ, ਪ੍ਰੋੜ੍ਹ ਲੇਖਕ ਪੂਰਨ ਸਿੰਘ ਪਾਂਧੀ, ਕੰਪਿਊਟਰ ਦੀ ਮੁਹਾਰਤ ਰੱਖਣ ਵਾਲੇ ਕ੍ਰਿਪਾਲ ਸਿੰਘ ਪੰਨੂੰ, ਸਮਾਜ-ਸੇਵੀ ਗੁਰਦੇਵ ਸਿੰਘ ਮਾਨ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਪੁਸਤਕ ઑਤੇ ਪੇਪਰ ਪੜ੍ਹਨ ਵਾਲੀਆਂ ਵਿਦਵਾਨ ਬੀਬੀਆਂ ਸੁਰਜੀਤ ਕੌਰ ਤੇ ਸਤਿੰਦਰ ਕਾਹਲੋਂ ਸੁਸ਼ੋਭਿਤ ਸਨ।
ਪ੍ਰੋਗਰਾਮ ਦੇ ਆਰੰਭ ਵਿੱਚ ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗ਼ਮ ਵਿੱਚ ਸ਼ਾਮਲ ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਦਾ ਹਾਰਦਿਕ ਸੁਆਗ਼ਤ ਕੀਤਾ ਗਿਆ। ਉਪਰੰਤ, ਜਗਮੇਲ ਸਿੰਘ ਦੀ ਪੁਸਤਕ ઑਸਾਡਾ ਪਿੰਡ ਅਜਿੱਤ ਗਿੱਲ਼ ਬਾਰੇ ਸੰਖੇਪ ਜਾਣਕਾਰੀ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਦਿੱਤੀ ਗਈ। ਇਸ ਤੋਂ ਬਾਅਦ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਸੁਰਜੀਤ ਕੌਰ ਨੂੰ ਡਾ. ਸੁਖਦੇਵ ਸਿੰਘ ਝੰਡ ਦੀ ਪੁਸਤਕ ਬਾਰੇ ਆਪਣਾ ਪੇਪਰ ਪੜ੍ਹਨ ਦੀ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਆਪਣੇ ਸੰਬੋਧਨ ਦੇ ਆਰੰਭ ਵਿੱਚ ਵਿੱਚ ਕਿਹਾ ਕਿ ਵਾਰਤਕ ਪੜ੍ਹ ਕੇ ਪਾਠਕ ਦੀ ਬੌਧਿਕ ਸੰਤੁਸ਼ਟੀ ਹੁੰਦੀ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਅੱਜਕੱਲ੍ਹ ਵਾਰਤਕ ਬਹੁਤ ਘੱਟ ਲਿਖੀ ਜਾ ਰਹੀ ਹੈ ਅਤੇ ਕੁਝ ਗਿਣੇ ਚੁਣੇ ਲੇਖਕ ਹੀ ਵਾਰਤਕ ਲਿਖ ਰਹੇ ਹਨ। ਉਨ੍ਹਾਂ ਅਨੁਸਾਰ ਸੁਖਦੇਵ ਸਿੰਘ ਝੰਡ ਕੈਨੇਡਾ ਦੇ ਉਨ੍ਹਾਂ ਚੰਦ ਲੇਖਕਾਂ ਵਿੱਚੋਂ ਹੈ ਜਿਹੜੇ ਵਾਰਤਕ ਲਿਖਣ ਵੱਲ ਰੁਚਿਤ ਹਨ। ਪੁਸਤਕ ਵਿਚ ਸ਼ਾਮਲ ਲੇਖਾਂ ਦੇ ਵਿਸ਼ਾ-ਵਸਤੂ ਅਤੇ ਵਿਸ਼ੇ-ਵੰਡ ਦੀ ਸਰਾਹਨਾ ਕਰਦਿਆਂ ਉਨ੍ਹਾਂ ਦੱਸਿਆ ਕਿ ਦੋ ਭਾਗਾਂ ਵਿਚ ਵੰਡੀ ਹੋਈ ਇਸ ਪੁਸਤਕ ਦੇ ਪਹਿਲੇ ਭਾਗ ਵਿਚ 16 ਲੇਖ ਵੱਖ-ਵੱਖ ਮਨੁੱਖੀ ਸਰੋਕਾਰਾਂ ਬਾਰੇ ਹਨ ਅਤੇ ਦੂਸਰੇ ਭਾਗ ਵਿਚਲੇ 12 ਲੇਖ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਾਹਿਤਕ ਸ਼ਖਸੀਅਤਾਂ ਸਬੰਧੀ ਹਨ। ਉਨ੍ਹਾਂ ਹੋਰ ਕਿਹਾ ਕਿ ਪੁਸਤਕ ਦੀ ਭਾਸ਼ਾ ਸਾਦਾ, ਸਰਲ ਤੇ ਰਵਾਨਗੀ ਭਰੀ ਹੈ ਅਤੇ ਪੁਸਤਕ ਪੜ੍ਹਦਿਆਂ ਪਾਠਕ ਕਿਧਰੇ ਵੀ ਅਕੇਵਾਂ ਮਹਿਸੂਸ ਨਹੀਂ ਕਰਦਾ।
ਸਮਾਗ਼ਮ ਦੇ ਦੂਸਰੇ ਬੁਲਾਰੇ ਸਤਿੰਦਰ ਕਾਹਲੋਂ ਨੇ ਆਪਣੇ ਪੇਪਰ ਵਿੱਚ ਪੁਸਤਕ ઑਸਰੋਕਾਰ ਤੇ ਸਖ਼ਸੀਅਤਾਂ਼ ਦੀ ਬਣਤਰ ਅਤੇ ਇਸ ਵਿਚਲੇ ਮੈਟਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੇਖਕ ਵੱਲੋਂ ਇਤਿਹਾਸਕ, ਸਮਾਜਿਕ, ਧਾਰਮਿਕ ਅਤੇ ਮਨੁੱਖੀ ਸਰੋਕਾਰਾਂ ਨਾਲ ਜੁੜੇ ਇਹ ਖੋਜ ਭਰਪੂਰ ਲੇਖ ਸਖ਼ਤ ਮਿਹਨਤ ਨਾਲ ਲਿਖੇ ਗਏ ਹਨ। ઑਮੈਂ ਪੰਜਾਬ ਬੋਲਦਾ ਹਾਂ਼, ઑਬੜੀ ਦੇਰ ਕੀ ਮਿਹਰਬਾਂ ਆਤੇ-ਆਤੇ਼, ઑਪਹਿਲਾ ਪਾਣੀ ਜੀਓ ਹੈ਼, ઑਲਗਾਤਾਰ ਵਿਗੜ ਰਿਹਾ ਏ ਵਾਤਾਵਰਣ਼, ઑਆਚਰਣ ਹੀ ਸੱਭ ਕੁੱਝ ਹੈ਼,ઑਆਦਤਾਂ ਬਦਲੀਆਂ ਵੀ ਜਾ ਸਕਦੀਆਂ ਨੇ਼, ਆਦਿ ਲੇਖਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਨ੍ਹਾਂ ਦੀ ਸਾਰਥਿਕਤਾ ਦੀ ਗੱਲ ਬਾਖ਼ੂਬੀ ਕੀਤੀ। ਉਨ੍ਹਾਂ ਕਿਹਾ ਕਿ ਲੇਖਕ ਵਾਤਾਵਰਣ ਅਤੇ ਸਮਾਜ ਪ੍ਰਤੀ ਪੂਰਨ ਜਾਗਰੂਕ ਹੈ ਅਤੇ ਇਸ ਦੇ ਲਈ ਚਿੰਤਾਤੁਰ ਵੀ ਹੈ। ਪੁਸਤਕ ਦੇ ਦੂਸਰੇ ਭਾਗ ਸ਼ਖ਼ਸੀਅਤਾਂ ਵਿਚਲੇ ਲੇਖਾਂ ਵਿੱਚੋਂ ઑਕਿਸਾਨ ਅੰਦੋਲਨ ਦਾ ਮਾਣ: ਡਾ. ਸਵੈਮਾਨ ਸਿੰਘ ਪੱਖੋਕੇ਼ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਡਾ. ਸਵੈਮਾਨ ਸਿੰਘ ਦੇ ਪਰਿਵਾਰਕ ਪਿਛੋਕੜ ਅਤੇ ਦਿੱਲੀ ਦੀਆਂ ਬਰੂਹਾਂ ઑਤੇ ਸਾਲ ਤੋਂ ਵਧੇਰੇ ਚੱਲੇ ਅੰਦੋਲਨ ਵਿਚ ਉਸ ਦੇ ਵੱਲੋਂ ਨਿਭਾਈ ਗਈ ਵਿਸ਼ੇਸ਼ ਭੂਮਿਕਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਹੈ। ਉਪਰੰਤ ਹੋਈ ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਪ੍ਰਿੰਸੀਪਲ ਸਰਵਣ ਸਿੰਘ ਨੇ ਲੋਕ-ਅਰਪਿਤ ਹੋਈ ਪੁਸਤਕ ઑਸਾਡਾ ਪਿੰਡ ਅਜਿੱਤ ਗਿੱਲ਼ ਬਾਰੇ ਗੱਲ ਕਰਦਿਆਂ ਪੰਜਾਬ ਦੇ ਪਿੰਡਾਂ ਬਾਰੇ ਜਾਣਕਾਰੀ ਮੁਹੱਈਆ ਕਰਦੀਆਂ ਅਜਿਹੀਆਂ ਪੁਸਤਕਾਂ ਛਪਣ ઑਤੇ ਜਗਮੇਲ ਸਿੰਘ ਨੂੰ ਵਧਾਈ ਦਿੱਤੀ ਅਤੇ ਲੇਖਕਾਂ ਨੂੰ ਹੋਰ ਵੀ ਅਜਿਹੀਆਂ ਪੁਸਤਕਾਂ ਲਿਖਣ ਦੀ ਲੋੜ ઑਤੇ ਜ਼ੋਰ ਦਿੱਤਾ। ਵਿਚਾਰ-ਚਰਚਾ ਅਧੀਨ ਪੁਸਤਕ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਝੰਡ ਬਹੁ-ਪੱਖੀ ਲੇਖਕ ਹੈ। ਉਸ ਨੇ ਵਾਰਤਕ ਲਿਖਣ ਦਾ ਆਪਣਾ ਸਫ਼ਰ ਰੁੱਖਾਂ ਬਾਰੇ ਤਿੰਨ ਪੁਸਤਕਾਂ ਨਾਲ ਸ਼ੁਰੂ ਕੀਤਾ ਅਤੇ ਉਹ ਕਵਿਤਾਵਾਂ ਦੀ ਇੱਕ ਕਿਤਾਬ ਅਤੇ ਸਵੈ-ਜੀਵਨੀ ઑਪੱਤੇ ਤੇ ਪਰਛਾਵੇਂ਼ ਤੋਂ ਇਲਾਵਾ ਆਪਣੇ ਕਿੱਤੇ ਲਾਇਬ੍ਰੇਰੀ ਸਾਇੰਸ ਨਾਲ ਸਬੰਧਿਤ ਵੀ ਤਿੰਨ ਪੁਸਤਕਾਂ ਛਪਵਾ ਚੁੱਕਾ ਹੈ। ਉੱਘੇ ਲੇਖਕ ਪੂਰਨ ਸਿੰਘ ਪਾਂਧੀ ਨੇ ਡਾ. ਝੰਡ ਦੀ ਵਾਰਤਕ-ਸ਼ੈਲੀ ਅਤੇ ਇਸ ਦੀ ਰਵਾਨਗੀ ਦੀ ਸਰਾਹਨਾ ਕਰਦਿਆਂ ਹੋਇਆਂ ਇਸ ਪੁਸਤਕ ਵਿਚਲੇ ਲੇਖਾਂ ਦੇ ਵਿਸ਼ਾਲ ਘੇਰੇ ਅਤੇ ਵਿਲੱਖਣਤਾ ਦੀ ਗੱਲ ਕੀਤੀ। ਕ੍ਰਿਪਾਲ ਸਿੰਘ ਪੰਨੂੰ ਨੇ ਪੰਜਾਬੀ ਫ਼ੌਟਸ ਵਿੱਚ ਮਿਆਰੀਕਰਨ ਦੀ ਗੱਲ ਕਰਦਿਆਂ ਕਿਹਾ ਕਿ ਸ਼ਬਦ-ਜੋੜਾਂ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡਾ. ਝੰਡ ਨੇ ਪੁਸਤਕ ਦੇ ਪਰੂਫ਼ ਕਈ ਵਾਰ ਪੜ੍ਹ ਕੇ ਇਸ ਵਿੱਚ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਦੀ ਗੁੰਜਾਇਸ਼ ਬੜੀ ਘੱਟ ਰਹਿਣ ਦਿੱਤੀ ਹੈ। ਪਿਆਰਾ ਸਿੰਘ ਕੁੱਦੋਵਾਲ ਨੇ ਲੇਖਕ ਦੀਆਂ ਰੁੱਖਾਂ ਨਾਲ ਸਬੰਧਿਤ ਪੁਸਤਕਾਂ ਦੀ ਚਰਚਾ ਕਰਦਿਆਂ ਇਸ ਪੁਸਤਕ ਨੂੰ ਉਸ ਲੜੀ ਵਿੱਚ ਸ਼ਾਮਲ ਕੀਤਾ। ਡਾ. ਨਾਹਰ ਸਿੰਘ ਦਾ ਕਹਿਣਾ ਸੀ ਕਿ ਕਵਿਤਾ ਮਨੁੱਖ ਨੂੰ ਭਾਵੁਕ ਕਰਦੀ ਹੈ ਅਤੇ ਵਾਰਤਕ ਬੰਦੇ ਨੂੰ ઑਬੰਦਾ਼ ਬਣਾਉਂਦੀ ਹੈ।
ਸਮਾਗ਼ਮ ਦੇ ਦੂਸਰੇ ਭਾਗ ਦੇ ਪ੍ਰਧਾਨਗੀ-ਮੰਡਲ ਵਿੱਚ ਸੁਖਚਰਨਜੀਤ ਗਿੱਲ, ਸੁਰਿੰਦਰਜੀਤ, ਸੈਫ਼ਲ ਮਲੂਕ, ਗੋਬਿੰਦ ਸਿੰਘ ਰਤਨ ਅਤੇ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ। ਇਸ ਦਾ ਸੰਚਾਲਨ ਕਰਦਿਆਂ ਪਰਮਜੀਤ ਢਿੱਲੋਂ ਵੱਲੋਂ ਸੱਭ ਤੋਂ ਪਹਿਲਾਂ ਸੁਖਚਰਨਜੀਤ ਗਿੱਲ ਨੂੰ ਆਪਣੀ ਕਵਿਤਾ ਪੇਸ਼ ਕਰਨ ਦਾ ਸੱਦਾ ਦਿੱਤਾ ਗਿਆ। ਉਪਰੰਤ, ਵਾਰੋ-ਵਾਰੀ ਮਕਸੂਦ ਚੌਧਰੀ, ਪ੍ਰਿੰ. ਗਿਆਨ ਸਿੰਘ ਘਈ, ਕਰਨ ਅਜਾਇਬ ਸਿੰਘ ਸੰਘਾ, ਪੰਜਾਬ ਸਿੰਘ ਕਾਹਲੋਂ, ਇਕਬਾਲ ਬਰਾੜ, ਡਾ. ਜਗਮੋਹਨ ਸੰਘਾ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਹਰਜੀਤ ਸਿੰਘ, ਜੱਸੀ ਭੁੱਲਰ, ਸਤਪਾਲ ਸਿੰਘ ਕੋਮਲ, ਰਮਿੰਦਰ ਵਾਲੀਆ, ਹਰਭਜਨ ਕੌਰ ਗਿੱਲ ਤੇ ਕਈ ਹੋਰਨਾਂ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ।
ਇਸ ਦੌਰਾਨ ઑਵਿਸ਼ਵ ਪੰਜਾਬੀ ਸਭਾ ਕਨੇਡਾ਼ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ, ਓਨਟਾਰੀਓ ਫ਼ਰੈਂਡਜ਼ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਅਤੇ ઑਕਰਾਊਨ ਇੰਮੀਗਰੇਸ਼ਨ਼ ਦੇ ਸੰਚਾਲਕ ਰਾਜਪਾਲ ਹੋਠੀ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਪ੍ਰਧਾਨਗੀ-ਮੰਡਲ ਵਿੱਚੋਂ ਸੁਖਚਰਨਜੀਤ ਗਿੱਲ, ਸੁਰਿੰਦਰਜੀਤ, ਸੈਫ਼ਲ ਮਲੂਕ, ਗੋਬਿੰਦ ਸਿੰਘ ਰਤਨ ਅਤੇ ਸੁਖਦੇਵ ਸਿੰਘ ਝੰਡ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਡਾ. ਝੰਡ ਨੂੰ ਸਨਮਾਨਿਤ ਵੀ ਕੀਤਾ ਗਿਆ।
ਅਖੀਰ ਵਿੱਚ ਡਾ. ਸੁਖਦੇਵ ਸਿੰਘ ਝੰਡ ਵੱਲੋਂ ਸਮਾਗ਼ਮ ਦੇ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਗੁਰਦੇਵ ਚੌਹਾਨ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਇੰਜੀ. ਈਸ਼ਰ ਸਿੰਘ, ਡਾ. ਰਾਜੇਸ਼ ਪੱਲਣ, ਜਗਮੇਲ ਸਿੰਘ, ਹਰਜਿੰਦਰ ਸਿੰਘ ਧਾਮੀ, ਸੁਰਜੀਤ ਸਿੰਘ, ਸੁਰਜੀਤ ਸਿੰਘ ਸੰਧੂ, ਦਵਿੰਦਰ ਸਿੰਘ ਸੰਧੂ, ਨਰਿੰਦਰ ਸਿੰਘ ਸਰਾਂ, ਬੇਅੰਤ ਸਿੰਘ ਬਿਰਦੀ, ਨਾਹਰ ਸਿੰਘ ਔਜਲਾ, ਹੀਰਾ ਸਿੰਘ ਹੰਸਪਾਲ, ਸਮੀ ਉਲ੍ਹਾਖ਼ਾਨ, ਡਾ. ਸੁਰਿੰਦਰਜੀਤ ਕੌਰ ਗਿੱਲ, ਜਗਦੀਸ਼ ਕੌਰ ਝੰਡ, ਸੁਰਜੀਤ ਕੌਰ ਸੰਧੂ, ਮਿਸਿਜ਼ ਜਗਮੇਲ ਸਿੰਘ ਅਤੇ ਕਈ ਹੋਰ ਸ਼ਾਮਲ ਸਨ।

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …