Breaking News
Home / ਪੰਜਾਬ / ਰਾਸ਼ਨ ਦੀ ਵੰਡ ‘ਤੇ ਸਿਆਸਤ ਕਰ ਰਹੇ ਨੇ ਅਕਾਲੀ ਤੇ ਕਾਂਗਰਸੀ : ਭਗਵੰਤ ਮਾਨ

ਰਾਸ਼ਨ ਦੀ ਵੰਡ ‘ਤੇ ਸਿਆਸਤ ਕਰ ਰਹੇ ਨੇ ਅਕਾਲੀ ਤੇ ਕਾਂਗਰਸੀ : ਭਗਵੰਤ ਮਾਨ

ਚੀਮਾ ਮੰਡੀ/ਬਿਊਰੋ ਨਿਊਜ਼ : ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਥੋਂ ਅਨਾਜ ਮੰਡੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸੀ ਤੇ ਅਕਾਲੀ ਕਰੋਨਾਵਾਇਰਸ ਜਿਹੀ ਮਹਾਮਾਰੀ ‘ਤੇ ਵੀ ਸਿਆਸੀ ਰੋਟੀਆਂ ਸੇਕ ਰਹੇ ਹਨ ਤੇ ਲੋੜਵੰਦਾਂ ਨੂੰ ਵੰਡਿਆ ਜਾਣ ਵਾਲਾ ਰਾਸ਼ਨ ਵੀ ਦੋਵਾਂ ਪਾਰਟੀਆਂ ਵੱਲੋਂ ਸਿਆਸਤ ਦੀ ਭੇਟ ਚਾੜ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਬਜਾਏ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਇਸ ਮੌਕੇ ਸੁਨਾਮ ਦੇ ਵਿਧਾਇਕ ਅਮਨ ਅਰੋੜਾ, ਨਿਰਭੈ ਸਿੰਘ ਮਾਨ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਬੀਰਬਲ ਸਿੰਘ ਵੀ ਹਾਜ਼ਰ ਸਨ। ਇਸੇ ਦੌਰਾਨ ਸੰਸਦ ਮੈਂਬਰ ਨੇ ਕੌਹਰੀਆਂ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੇਟ ਕਣਕ ਵੇਚਣ ਵਾਲੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ ਕਿਉਂਕਿ ਕਿਸਾਨਾਂ ਨੂੰ ਕਣਕ ਦੀ ਸੰਭਾਲ ਲਈ ਕਾਫੀ ਮਿਹਨਤ ਤੇ ਖਰਚਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦਿਆਂ ਬਿਨਾਂ ਸਕਿਉਰਟੀ ਤੋਂ ਖੁਦ ਗੱਡੀ ਚਲਾ ਕੇ ਇਕੱਲੇ ਹੀ ਸੂਲਰ ਘਰਾਟ, ਦਿੜ੍ਹਬਾ, ਰੋਗਲਾ, ਕੌਹਰੀਆਂ ਆਦਿ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਮੰਡੀ ਵਿੱਚ ਸਾਬਕਾ ਸਰਪੰਚ ਚਰਨਜੀਤ ਸਿੰਘ, ਜਥੇਦਾਰ ਰਾਮ ਸਿੰਘ ਤੇ ਕਿਸਾਨ ਹਾਜ਼ਰ ਸਨ।

Check Also

ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 8400 ਤੋਂ ਪਾਰ

ਸੂਬੇ ‘ਚ 72 ਘੰਟਿਆਂ ਲਈ ਆਉਣ ਵਾਲਿਆਂ ਵਾਸਤੇ ਇਕਾਂਤਵਾਸ ਦੀ ਲੋੜ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …