Breaking News
Home / ਭਾਰਤ / ਸੀ.ਆਈ.ਐਸ.ਸੀ.ਈ. ਦੇ ਨਤੀਜਿਆਂ ‘ਚ ਲੜਕੀਆਂ ਨੇ ਮਾਰੀ ਬਾਜ਼ੀ

ਸੀ.ਆਈ.ਐਸ.ਸੀ.ਈ. ਦੇ ਨਤੀਜਿਆਂ ‘ਚ ਲੜਕੀਆਂ ਨੇ ਮਾਰੀ ਬਾਜ਼ੀ

10ਵੀਂ ਜਮਾਤ ‘ਚ 9 ਵਿਦਿਆਰਥੀਆਂ ਨੇ 99.80 ਫ਼ੀਸਦੀ ਅੰਕਾਂ ਨਾਲ ਸਿਖਰਲਾ ਰੈਂਕ ਸਾਂਝਾ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਲਈ ਕੌਂਸਲ (ਸੀ. ਆਈ. ਐਸ. ਸੀ. ਈ.) ਵਲੋਂ ਐਤਵਾਰ ਨੂੰ ਐਲਾਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ‘ਚ ਲੜਕੀਆਂ ਨੇ ਲੜਕਿਆਂ ਨੂੰ ਇਸ ਵਾਰ ਵੀ ਪਛਾੜ ਦਿੱਤਾ ਹੈ। ਸੀ.ਆਈ.ਐਸ.ਸੀ.ਈ. ਦੇ ਸਕੱਤਰ ਗੈਰੀ ਅਰਾਥੂਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ‘ਚ ਕ੍ਰਮਵਾਰ 98.94 ਫ਼ੀਸਦੀ ਅਤੇ 96.93 ਫ਼ੀਸਦੀ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ 9 ਵਿਦਿਆਰਥੀਆਂ ਨੇ 10ਵੀਂ ਜਮਾਤ ਵਿਚ ਸਭ ਤੋਂ ਸਿਖਰਲਾ ਰੈਂਕ ਪ੍ਰਾਪਤ ਕੀਤਾ, ਜਦੋਂਕਿ 12ਵੀਂ ਜਮਾਤ ‘ਚ 5 ਵਿਦਿਆਰਥੀਆਂ ਨੇ ਸਿਖਰਲਾ ਸਥਾਨ ਸਾਂਝਾ ਕੀਤਾ।
10ਵੀਂ ਜਮਾਤ ‘ਚ 9 ਵਿਦਿਆਰਥੀਆਂ ਨੇ 99.80 ਫ਼ੀਸਦੀ ਅੰਕਾਂ ਨਾਲ ਸਿਖਰਲਾ ਰੈਂਕ ਸਾਂਝਾ ਕੀਤਾ। ਇਹ ਵਿਦਿਆਰਥੀ ਹਨ ਰੁਸ਼ੀਲ ਕੁਮਾਰ, ਅਨੰਨਿਆ ਕਾਰਤਿਕ, ਸ਼੍ਰੇਆ ਉਪਾਧਿਆਏ, ਅਦਵੈ ਸਰਦੇਸਾਈ, ਯਸ਼ ਮਨੀਸ਼ ਭਸੀਨ, ਤਨਯ ਸੁਸ਼ੀਲ ਸ਼ਾਹ, ਹਿਆ ਸੰਘਵੀ, ਅਵਿਸ਼ੀ ਸਿੰਘ ਅਤੇ ਸੰਬਿਤ ਮੁਖੋਪਾਧਿਆਏ। 12ਵੀਂ ਜਮਾਤ ਵਿਚ ਪੰਜ ਵਿਦਿਆਰਥੀਆਂ ਨੇ 99.75 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਹਨ ਰੀਆ ਅਗਰਵਾਲ, ਈ. ਭੱਟਾਚਾਰੀਆ, ਮੁਹੰਮਦ ਆਰੀਅਨ ਤਾਰਿਕ, ਸੁਭਮ ਕੁਮਾਰ ਅਗਰਵਾਲ ਤੇ ਮਾਨਿਆ ਗੁਪਤਾ। ਗੈਰੀ ਅਰਾਥੂਨ ਅਨੁਸਾਰ 10ਵੀਂ ਜਮਾਤ (ਆਈ.ਸੀ.ਐਸ.ਈ.) ਦੀ ਪ੍ਰੀਖਿਆ 63 ਲਿਖਤੀ ਵਿਸ਼ਿਆਂ ਵਿਚ ਲਈ ਗਈ ਸੀ, ਜਿਨ੍ਹਾਂ ਵਿਚੋਂ 21 ਭਾਰਤੀ, 14 ਵਿਦੇਸ਼ੀ ਅਤੇ ਦੋ ਕਲਾਸੀਕਲ ਭਾਸ਼ਾਵਾਂ ਸਨ। 12ਵੀਂ (ਆਈ.ਐਸ.ਸੀ.) ਦੀ ਪ੍ਰੀਖਿਆ 47 ਲਿਖਤੀ ਵਿਸ਼ਿਆਂ ਵਿਚ ਕਰਵਾਈ ਗਈ ਸੀ, ਜਿਸ ਵਿਚ 12 ਭਾਰਤੀ ਭਾਸ਼ਾਵਾਂ ਅਤੇ ਤਿੰਨ ਵਿਦੇਸ਼ੀ ਭਾਸ਼ਾਵਾਂ ਅਤੇ ਇਕ ਕਲਾਸੀਕਲ ਭਾਸ਼ਾ ਸ਼ਾਮਿਲ ਸਨ।

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …