10.2 C
Toronto
Wednesday, October 15, 2025
spot_img
Homeਦੁਨੀਆਪਿੰਡ ਬਡਰੁੱਖਾਂ ਨਾਲ਼ ਸੰਬੰਧਿਤ ਰੋਮਰਾਜ ਕੌਰ ਇਟਲੀ 'ਚ ਬਣੀ ਡਾਕਟਰ

ਪਿੰਡ ਬਡਰੁੱਖਾਂ ਨਾਲ਼ ਸੰਬੰਧਿਤ ਰੋਮਰਾਜ ਕੌਰ ਇਟਲੀ ‘ਚ ਬਣੀ ਡਾਕਟਰ

ਰੋਮ : ਸੰਗਰੂਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਬਡਰੁੱਖਾਂ ਨਾਲ਼ ਸੰਬੰਧਿਤ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਰੋਮਰਾਜ ਕੌਰ ਨੇ ਇਟਲੀ ‘ਚ ਮੈਡੀਕਲ ਖੇਤਰ ਵਿਚ ਮਾਸਟਰ ਡਿਗਰੀ ਹਾਸਲ ਕਰਕੇ ਡਾਕਟਰ ਬਣਨ ਦਾ ਮਾਣ ਹਾਸਿਲ ਕੀਤਾ ਹੈ।
ਪਿਛਲੇ ਦਿਨੀ ਰੋਮਰਾਜ ਕੌਰ ਨਾਂਅ ਦੀ ਇਸ ਲੜਕੀ ਨੇ ਇਟਲੀ ਦੀ ਲਾ ਸਪੀਐਨਸਾ ਯੂਨੀਵਰਸਿਟੀ ਤੋਂ ਡਾਕਟਰੀ ਦੀ ਉੱਚ ਪੱਧਰੀ ਪੜਾਈ ਵਿੱਚ 6 ਸਾਲ ਦੀ ਡਿਗਰੀ ਸੰਪੂਰਨ ਕਰਦਿਆਂ ਆਪਣੇ ਸੁਪਨੇ ਨੂੰ ਸਕਾਰ ਕੀਤਾ ਅਤੇ ਹੁਣ ਔਰਤਾਂ ਦੇ ਰੋਗਾਂ ਦੇ ਇਲਾਜ ਲਈ ਆਪਣਾ ਕੈਰੀਅਰ ਸ਼ੁਰੂ ਕਰੇਗੀ।
ਲੜਕੀ ਦੇ ਪਿਤਾ ਰਾਜਿੰਦਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਰੋਮਰਾਜ ਕੌਰ ਪੜ੍ਹਾਈ ਵਿਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਰੋਮਰਾਜ ਦੀ ਇਸ ਪ੍ਰਾਪਤੀ ਦੇ ਨਾਲ਼ ਇਟਲੀ ਦੀ ਧਰਤੀ ਤੇ ਪੂਰੇ ਭਾਰਤੀ ਭਾਈਚਾਰੇ ਦਾ ਮਾਣ ਵਧਿਆ ਹੈ। ਪਿਛੋਕੜ ਤੋਂ ਇਹ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਇਟਲੀ ਦੀ ਰਾਜਧਾਨੀ ਰੋਮ ਵਿਖੇ ਰਹਿ ਰਿਹਾ ਹੈ।

RELATED ARTICLES
POPULAR POSTS