Breaking News
Home / ਦੁਨੀਆ / ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ‘ਤੇ ਬੰਬ ਧਮਾਕੇ, 34 ਮੌਤਾਂ, ਕਈ ਜ਼ਖਮੀ

ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ‘ਤੇ ਬੰਬ ਧਮਾਕੇ, 34 ਮੌਤਾਂ, ਕਈ ਜ਼ਖਮੀ

1ਭਾਰਤ ਆਉਣ ਤੇ ਜਾਣ ਵਾਲੀਆਂ ਕਈ ਉਡਾਣਾਂ ਰੱਦ
ਬੈਲਜ਼ੀਅਮ/ਬਿਊਰੋ ਨਿਊਜ਼
ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਮੈਟਰੋ ਸਟੇਸ਼ਨ ‘ਤੇ ਚਾਰ ਬੰਬ ਧਮਾਕੇ ਹੋਏ ਹਨ। ਇਹਨਾਂ ਧਮਾਕਿਆਂ ਦੌਰਾਨ 34 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਆਈਐਸ ਆਈਐਸ ਨੇ ਲਈ ਹੈ। ਜ਼ਖਮੀਆਂ ਵਿਚ ਇੱਕ ਭਾਰਤੀ ਵੀ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ ਇਹ ਵੱਡਾ ਅੱਤਵਾਦੀ ਹਮਲਾ ਹੈ। ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਜਾਂਚ ਵਿਚ ਜੁਟ ਗਈਆਂ ਹਨ। ਹਵਾਈ ਅੱਡੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਹਵਾਈ ਅੱਡੇ ‘ਤੇ ਅਜੇ ਵੀ ਵਿਸਫੋਟਕ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 30 ਮਾਰਚ ਨੂੰ ਬਰੱਸਲਜ਼ ਦੇ ਦੌਰੇ ‘ਤੇ ਜਾਣ ਵਾਲੇ ਹਨ। ਪਰ ਉਨ੍ਹਾਂ ਦੇ ਦੌਰੇ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ। ਬਰੱਸਲਜ਼ ਏਅਰਪੋਰਟ ‘ਤੇ ਧਮਾਕੇ ਵੇਲੇ ਪੰਜਾਬੀਆਂ ਸਮੇਤ ਕਈ ਭਾਰਤੀ ਵਿਅਕਤੀ ਮੌਜੂਦ ਸਨ।
ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਆਉਣ ਤੇ ਜਾਣ ਵਾਲੀਆਂ ਕਈ ਫਲਾਈਟ ਰੱਦ ਕੀਤੀਆਂ ਗਈਆਂ ਹਨ। ਇਹਨਾਂ ਵਿਚ ਬਰੱਸਲਜ਼ ਤੋਂ ਟਰਾਂਟੋ, ਬਰੱਸਲਜ਼ ਤੋਂ ਮੁੰਬਈ ਤੇ ਬਰੱਸਲਜ਼ ਤੋਂ ਦਿੱਲੀ ਸ਼ਾਮਲ ਹਨ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੰਦਰ ਪਿਚਾਈ ਸਣੇ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤ ਕੀਤੀ

ਮੋਦੀ ਨੇ ਭਾਰਤ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਦਿੱਤਾ ਜ਼ੋਰ ਨਿਊਯਾਰਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ …