6.3 C
Toronto
Friday, October 31, 2025
spot_img
Homeਦੁਨੀਆਭਾਰਤ-ਆਸਟ੍ਰੇਲੀਆ ਮੈਚ ਦੇਖਣ ਪਹੁੰਚੇ ਮਾਲਿਆ ਨੂੰ ਭੀੜ ਨੇ ਘੇਰਿਆ

ਭਾਰਤ-ਆਸਟ੍ਰੇਲੀਆ ਮੈਚ ਦੇਖਣ ਪਹੁੰਚੇ ਮਾਲਿਆ ਨੂੰ ਭੀੜ ਨੇ ਘੇਰਿਆ

ਚੋਰ-ਚੋਰ ਦੇ ਲੱਗੇ ਨਾਅਰੇ
ਲੰਡਨ/ਬਿਊਰੋ ਨਿਊਜ਼
ਭਗੌੜਾ ਵਿਜੇ ਮਾਲਿਆ ਲੰਘੇ ਕੱਲ੍ਹ ਭਾਰਤ-ਅਸਟਰੇਲੀਆ ਦਾ ਕ੍ਰਿਕਟ ਮੈਚ ਦੇਖਣ ਲਈ ਲੰਡਨ ਦੀ ਓਵਲ ਗਰਾਊਂਡ ਵਿਚ ਪਹੁੰਚ ਗਿਆ। ਮੈਚ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਮਾਲਿਆ ਸਟੇਡੀਅਮ ਤੋਂ ਬਾਹਰ ਨਿਕਲਿਆ ਤਾਂ ਭੀੜ ਨੇ ਉਸ ਨੂੰ ਘੇਰ ਲਿਆ ਅਤੇ ਚੋਰ-ਚੋਰ ਦੇ ਨਾਅਰੇ ਲਗਾਏ। ਇਸ ਦੌਰਾਨ ਮਾਲਿਆ ਦੀ ਮਾਂ ਲਲਿਤਾ ਵੀ ਨਾਲ ਹੀ ਸੀ। ਭੀੜ ਨੇ ਬੈਂਕਾਂ ਦੀ ਰਕਮ ਵਾਪਸ ਕਰਨ ਦੇ ਬਾਰੇ ਵੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮਾਲਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਿਰਫ ਮੈਚ ਦੇਖਣ ਲਈ ਆਇਆ ਹੈ ਅਤੇ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਮਾਂ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ। ਮਾਲਿਆ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਦੇਣਦਾਰ ਹੈ ਅਤੇ ਉਹ 2016 ਵਿਚ ਭਗੌੜਾ ਹੋ ਕੇ ਲੰਡਨ ਪਹੁੰਚ ਗਿਆ ਸੀ। ਮੁੰਬਈ ਦੀ ਵਿਸ਼ੇਸ਼ ਅਦਾਲਤ ਵੀ ਮਾਲਿਆ ਨੂੰ ਭਗੌੜਾ ਐਲਾਨ ਚੁੱਕੀ ਹੈ।

RELATED ARTICLES
POPULAR POSTS