Breaking News
Home / ਦੁਨੀਆ / ਰੂਸ ਨੇ ਫ਼ੌਜ ‘ਚ ਕੰਮ ਕਰਦੇ ਕਈ ਭਾਰਤੀਆਂ ਨੂੰ ‘ਆਜ਼ਾਦ’ ਕੀਤਾ

ਰੂਸ ਨੇ ਫ਼ੌਜ ‘ਚ ਕੰਮ ਕਰਦੇ ਕਈ ਭਾਰਤੀਆਂ ਨੂੰ ‘ਆਜ਼ਾਦ’ ਕੀਤਾ

ਭਾਰਤ ਦੀ ਅਪੀਲ ‘ਤੇ ਯੂਕਰੇਨ ਨਾਲ ਜੰਗ ਦੇ ਮੈਦਾਨ ‘ਚੋਂ ਹਟਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਰੂਸ ਨੇ ਆਪਣੀ ਫ਼ੌਜ ‘ਚ ਕੰਮ ਕਰਦੇ ਕਈ ਭਾਰਤੀਆਂ ਨੂੰ ਭਾਰਤ ਦੀ ਮੰਗ ‘ਤੇ ਸੇਵਾ ਤੋਂ ਹਟਾ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਇਸ ਮਾਮਲੇ ਨੂੰ ਰੂਸੀ ਅਧਿਕਾਰੀਆਂ ਕੋਲ ਤਰਜੀਹੀ ਤੌਰ ‘ਤੇ ਚੁੱਕਣ ਲਈ ਵਚਨਬੱਧ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕਈ ਭਾਰਤੀ ਸੁਰੱਖਿਆ ਹੈਲਪਰ ਵਜੋਂ ਰੂਸੀ ਫ਼ੌਜ ‘ਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰੂਸੀ ਜਵਾਨਾਂ ਨਾਲ ਰਲ ਕੇ ਯੂਕਰੇਨੀ ਸਰਹੱਦ ‘ਤੇ ਖਾਸ ਇਲਾਕਿਆਂ ‘ਚ ਲੜਨ ਲਈ ਮਜਬੂਰ ਹੋਣਾ ਪਿਆ ਸੀ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਭਾਰਤੀਆਂ ਵੱਲੋਂ ਰੂਸੀ ਫ਼ੌਜ ਤੋਂ ਲਾਂਭੇ ਹੋਣ ਸਬੰਧੀ ਕੁਝ ਅਪੁਸ਼ਟ ਮੀਡੀਆ ਰਿਪੋਰਟਾਂ ਦੇਖੀਆਂ ਸਨ।
‘ਅਸੀਂ ਮਾਸਕੋ ‘ਚ ਭਾਰਤੀ ਅੰਬੈਸੀ ਵੱਲ ਹਰੇਕ ਕੇਸ ਦਾ ਧਿਆਨ ਦਿਵਾਇਆ ਜਿਸ ਨੂੰ ਰੂਸੀ ਅਧਿਕਾਰੀਆਂ ਕੋਲ ਪੁਖ਼ਤਾ ਢੰਗ ਨਾਲ ਚੁੱਕਿਆ ਗਿਆ। ਜਿਹੜੇ ਕੇਸ ਮੰਤਰਾਲੇ ਦੇ ਧਿਆਨ ‘ਚ ਲਿਆਂਦੇ ਗਏ ਸਨ, ਉਨ੍ਹਾਂ ਨੂੰ ਨਵੀਂ ਦਿੱਲੀ ‘ਚ ਰੂਸੀ ਸਫ਼ਾਰਤਖਾਨੇ ਕੋਲ ਉਠਾਇਆ ਗਿਆ ਹੈ।’ ਪਿਛਲੇ ਹਫ਼ਤੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਰੂਸੀ ਫ਼ੌਜ ‘ਚ ਕੰਮ ਕਰਦੇ ਭਾਰਤੀਆਂ ਦੀ ਫੌਰੀ ਖਲਾਸੀ ਕਰਾਉਣ ਲਈ ਉਹ ਮਾਸਕੋ ਦੇ ਸੰਪਰਕ ‘ਚ ਹਨ। ਉਨ੍ਹਾਂ ਸਾਰੇ ਭਾਰਤੀਆਂ ਨੂੰ ਯੂਕਰੇਨ ਨਾਲ ਜੰਗ ਤੋਂ ਦੂਰ ਰਹਿਣ ਲਈ ਵੀ ਕਿਹਾ ਸੀ। ਇਸ ਤੋਂ ਪਹਿਲਾਂ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ ਆਗੂ ਅਸਦ-ਉਦ-ਦੀਨ ਓਵਾਇਸੀ ਨੇ ਵਿਦੇਸ਼ ਮੰਤਰਾਲੇ ਨੂੰ ਭਾਰਤੀਆਂ ਨੂੰ ਬਚਾਉਣ ਦੀ ਅਪੀਲ ਕੀਤੀ ਸੀ।

Check Also

ਸਿਨਸਿਨੈਟੀ (ਅਮਰੀਕਾ) ਦੇ ਸੱਤਵੇਂ ਸਲਾਨਾ ਵਿਸ਼ਵ ਧਰਮ ਸੰਮੇਲਨ ‘ਫੈਸਟੀਵਲ ਆਫ ਫੇਥਸ’ ਵਿਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਬੀਤੇ ਦਿਨੀ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ …