0.9 C
Toronto
Wednesday, January 7, 2026
spot_img
Homeਦੁਨੀਆਜਪਾਨ ਦੀ ਰਾਜਕੁਮਾਰੀ ਮਾਕੋ ਨੇ ਆਮ ਵਿਅਕਤੀ ਨਾਲ ਕੀਤਾ ਵਿਆਹ

ਜਪਾਨ ਦੀ ਰਾਜਕੁਮਾਰੀ ਮਾਕੋ ਨੇ ਆਮ ਵਿਅਕਤੀ ਨਾਲ ਕੀਤਾ ਵਿਆਹ

ਟੋਕੀਓ/ਬਿਊਰੋ ਨਿਊਜ਼ : ਜਾਪਾਨ ਦੀ ਰਾਜਕੁਮਾਰੀ ਮਾਕੋ ਨੇ ਚੁੱਪ-ਚੁਪੀਤੇ ਬਿਨਾਂ ਕਿਸੇ ਰਵਾਇਤੀ ਰਸਮ ਨਿਭਾਇਆਂ ਇੱਕ ਆਮ ਵਿਅਕਤੀ ਨਾਲ ਵਿਆਹ ਕਰਾ ਲਿਆ। ਉਸ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਪਹਿਲਾਂ ਹੀ ਤਿੰਨ ਵਰ੍ਹੇ ਦੇਰੀ ਨਾਲ ਹੋਇਆ ਹੈ ਤੇ ਕਈਆਂ ਨੇ ਇਸ ਨੂੰ ਸਹੀ ਨਹੀਂ ਆਖਿਆ, ਪਰ ਇਹ ਜ਼ਿੰਦਗੀ ਚੰਗੇ ਢੰਗ ਨਾਲ ਜਿਉਣ ਲਈ ਜ਼ਰੂਰੀ ਸੀ। ਕੇਈ ਕੋਮੁਰੋ ਨਾਲ ਕੀਤੇ ਗਏ ਇਸ ਵਿਆਹ ਨਾਲ ਮਾਕੋ ਦਾ ਸ਼ਾਹੀ ਰੁਤਬਾ ਖੁੱਸ ਗਿਆ ਹੈ ਤੇ ਹੁਣ ਉਸ ਨੇ ਆਪਣੇ ਪਤੀ ਦਾ ਨਾਮ ਅਪਣਾ ਲਿਆ ਹੈ। ਦੱਸਿਆ ਗਿਆ ਕਿ ਜੋੜੇ ਦੇ ਵਿਆਹ ਸਬੰਧੀ ਦਸਤਾਵੇਜ਼ ਮਹਿਲ ਦੇ ਇੱਕ ਅਧਿਕਾਰੀ ਨੇ ਜਮ੍ਹਾਂ ਕਰਵਾਏ ਅਤੇ ਵਿਆਹ ਸਬੰਧੀ ਪੁਸ਼ਟੀ ਕੀਤੀ। ਇਸ ਜੋੜੇ ਲਈ ਕਿਸੇ ਵਿਆਹ ਬੈਂਕੁਇਟ ਦੀ ਬੁਕਿੰਗ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਵਿਆਹ ਸਬੰਧੀ ਕੋਈ ਹੋਰ ਰਸਮਾਂ ਨਿਭਾਈਆਂ ਗਈਆਂ ਸਨ।
ਇਸ ਦੌਰਾਨ ਰਾਜਕੁਮਾਰੀ ਮਾਕੋ ਨੇ ਇੱਕ ਨਿਊਜ਼ ਕਾਨਫਰੰਸ ਮੌਕੇ ਆਪਣੇ ਪਤੀ ਦੇ ਸਾਹਮਣੇ ਪੂਰੇ ਮਾਣ ਨਾਲ ਕਿਹਾ, ‘ਮੇਰੇ ਲਈ ਕੇਈ ਸੈਨ ਬੇਸ਼ਕੀਮਤੀ ਇਨਸਾਨ ਹਨ। ਸਾਡੇ ਲਈ, ਇਹ ਵਿਆਹ ਆਪਣੇ ਦਿਲਾਂ ਦੀ ਗੱਲ ਸੁਣਨ ਤੋਂ ਇਲਾਵਾ ਜ਼ਿੰਦਗੀ ਜਿਊਣ ਲਈ ਵੀ ਲੋੜੀਂਦਾ ਸੀ।’ ਇਸ ਗੱਲ ‘ਤੇ ਕੋਮੁਰੋ ਨੇ ਜੁਆਬ ਦਿੰਦਿਆਂ ਕਿਹਾ, ‘ਮੈਂ ਮਾਕੋ ਨੂੰ ਪਿਆਰ ਕਰਦਾ ਹਾਂ। ਮੈਂ ਸਿਰਫ਼ ਇੱਕ ਵਾਰ ਜ਼ਿੰਦਗੀ ਜਿਊਣ ਲਈ ਆਇਆ ਹਾਂ ਤੇ ਮੈਂ ਇਸ ਨੂੰ ਕਿਸੇ ਅਜਿਹੇ ਇਨਸਾਨ ਨਾਲ ਬਿਤਾਉਣਾ ਚਾਹੁੰਦਾ ਹਾਂ ਜਿਸਨੂੰ ਮੈਂ ਪਿਆਰ ਕਰਦਾ ਹੋਵਾਂ।’

 

RELATED ARTICLES
POPULAR POSTS