Breaking News
Home / ਦੁਨੀਆ / ਪਾਕਿ ‘ਚ ਦਲੀਪ ਕੁਮਾਰ ਦਾ ਖੰਡਰ ਬਣਿਆ ਘਰ ਡਿੱਗਣ ਕਿਨਾਰੇ

ਪਾਕਿ ‘ਚ ਦਲੀਪ ਕੁਮਾਰ ਦਾ ਖੰਡਰ ਬਣਿਆ ਘਰ ਡਿੱਗਣ ਕਿਨਾਰੇ

dalip-kumar-copy-copyਨਵਾਜ਼ ਸ਼ਰੀਫ਼ ਨੇ ਪਿਛਲੇ ਸਾਲ ਦਿਲੀਪ ਕੁਮਾਰ ਦੇ ਘਰ ਨੂੰ ਐਲਾਨਿਆ ਸੀ ‘ਕੌਮੀ ਵਿਰਾਸਤ’
ਪਿਸ਼ਾਵਰ/ਬਿਊਰੋ ਨਿਊਜ਼
ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਪਾਕਿਸਤਾਨ ਵਿੱਚ ਸਥਿਤ ਖੰਡਰ ਬਣਿਆ ਜੱਦੀ ਘਰ ਡਿੱਗਣ ਕੰਢੇ ਹੈ। ਸਰਕਾਰ ਵੱਲੋਂ ਇਸ ਘਰ ਨੂੰ ਕੌਮੀ ਵਿਰਾਸਤ ਐਲਾਨਣ ਦੇ ਬਾਵਜੂਦ ਖੈਬਰ ਪਖ਼ਤੂਨਖਵਾ ਦੀ ਸੂਬਾ ਸਰਕਾਰ ਨੇ ਇਸ ਘਰ ਨੂੰ ਹਾਲੇ ਤੱਕ ਐਕੁਆਇਰ ਨਹੀਂ ਕੀਤਾ ਹੈ।
ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਵਿੱਚ ਸਥਿਤ ਇਸ ਘਰ ਨੇੜੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਮਾਲਕੀ ਬਾਰੇ ਵਿਵਾਦ ਨੂੰ ਸੂਬਾ ਸਰਕਾਰ ਹਾਲੇ ਤੱਕ ਵੀ ਸੁਲਝਾ ਨਹੀਂ ਸਕੀ। ਇਹ ਘਰ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਹੈ ਅਤੇ ਇਸ ਨੂੰ ਛੇ ਫੁੱਟ ਚੌੜੀ ਤੇ 33 ਫੁੱਟ ਲੰਮੀ ਗਲੀ ਲਗਦੀ ਹੈ, ਜਿਸ ਕਾਰਨ ਲੋਕਾਂ ਦਾ ਇੱਥੇ ਪੁੱਜਣਾ ਮੁਸ਼ਕਲ ਹੈ। ਦਿਲੀਪ ਕੁਮਾਰ ਦਾ 94ਵਾਂ ਜਨਮ ਦਿਨ ਮਨਾ ਰਹੇ ਸਥਾਨਕ ਵਾਸੀਆਂ ਨੇ ਕਿਹਾ ਕਿ ਇਸ ਘਰ ਦੇ ਮਾਲਕ ਤੇ ਪਿਛਲੀ ਸੂਬਾ ਸਰਕਾਰ ਵਿਚਾਲੇ ਪੈਸੇ ਦੇ ਲੈਣ-ਦੇਣ ਕਾਰਨ ਪਿਆ ਰੱਫੜ ਹੱਲ ਕਰਨ ਦੀ ਲੋੜ ਹੈ ਪਰ ਮੌਜੂਦਾ ਸਰਕਾਰ ਇਸ ਘਰ ਦੀ ਖ਼ਰੀਦ ਲਈ ਕੋਈ ਫੰਡ ਮੁਹੱਈਆ ਨਹੀਂ ਕਰ ਰਹੀ। ਖੈਬਰ-ਪਖ਼ਤੂਨਖਵਾ ਸਰਕਾਰ ਨੇ ਕੌਮੀ ਵਿਰਾਸਤ ਐਲਾਨੀਆਂ ਜਾਇਦਾਦਾਂ ਦੀ ਸਾਂਭ-ਸੰਭਾਲ ਲਈ ‘ਪ੍ਰਾਚੀਨ ਲੱਭਤਾਂ ਐਕਟ’ ਪਾਸ ਕੀਤਾ ਹੈ ਪਰ ਇਸ ਕਾਨੂੰਨ ਅਧੀਨ ਦਿਲੀਪ ਕੁਮਾਰ ਦਾ ਘਰ ਐਕੁਆਇਰ ਨਹੀਂ ਕੀਤਾ ਗਿਆ। ਦਿਲੀਪ ਕੁਮਾਰ ਨੂੰ ‘ਟਰੈਜਡੀ ਕਿੰਗ’ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਨੂੰ 1998 ਵਿੱਚ ਪਾਕਿਸਤਾਨ ਦਾ ਸਭ ਤੋਂ ਵੱਡਾ ਨਾਗਰਿਕ ਐਵਾਰਡ ‘ਨਿਸ਼ਾਨ-ਏ-ਇਮਤਿਆਜ਼’ ਦਿੱਤਾ ਗਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਪਿਛਲੇ ਸਾਲ ਦਿਲੀਪ ਕੁਮਾਰ ਦੇ ਘਰ ਨੂੰ ‘ਕੌਮੀ ਵਿਰਾਸਤ’ ਐਲਾਨਿਆ ਸੀ। ઠ

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …