ਨਵਾਜ਼ ਸ਼ਰੀਫ ਦੇ ਜਵਾਈ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲਾ ਗਰਮਾਇਆ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਕੈਪਟਨ ਸਫਦਰ ਦੀ ਦੋ ਦਿਨ ਪਹਿਲਾਂ ਕਰਾਚੀ ਵਿਚ ਹੋਈ ਗ੍ਰਿਫਤਾਰੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸਫਦਰ ਨੂੰ ਲੰਘੇ ਸੋਮਵਾਰ ਨੂੰ ਕਰਾਚੀ ਦੇ ਇਕ ਹੋਟਲ ਵਿਚੋਂ ਦਰਵਾਜ਼ਾ ਤੋੜ ਕੇ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੇ ਉਹ ਆਪਣੀ ਪਤਨੀ ਮਰੀਅਮ ਨਾਲ ਠਹਿਰੇ ਹੋਏ ਸਨ। ਉਸਦੀ ਗ੍ਰਿਫਤਾਰੀ ਫੌਜ ਅਤੇ ਰੇਂਜਰਜ਼ ਨੇ ਕੀਤੀ ਸੀ। ਇਸ ਦੇ ਚੱਲਦਿਆਂ ਸਿੰਧ ਪ੍ਰਾਂਤ ਦੀ ਪੁਲਿਸ ਬੇਹੱਦ ਨਰਾਜ਼ ਦਿਸ ਰਹੀ ਹੈ ਅਤੇ ਆਈ.ਜੀ. ਸਮੇਤ ਵੱਡੇ ਅਧਿਕਾਰੀਆਂ ਨੇ ਛੁੱਟੀ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਅਤੇ ਪੁਲਿਸ ਅਫਸਰਾਂ ਨੇ ਛੁੱਟੀ ‘ਤੇ ਜਾਣ ਦਾ ਫੈਸਲਾ 10 ਦਿਨਾਂ ਲਈ ਟਾਲ ਦਿੱਤਾ।

