14 C
Toronto
Wednesday, May 13, 2026
spot_img
Homeਦੁਨੀਆਅਮਰੀਕਾ ਦੇ ਕੈਲੀਫੋਰਨੀਆ 'ਚ ਹੈਲੀਕਾਪਟਰ ਹੋਇਆ ਦੁਰਘਟਨਾ ਦਾ ਸ਼ਿਕਾਰ

ਅਮਰੀਕਾ ਦੇ ਕੈਲੀਫੋਰਨੀਆ ‘ਚ ਹੈਲੀਕਾਪਟਰ ਹੋਇਆ ਦੁਰਘਟਨਾ ਦਾ ਸ਼ਿਕਾਰ

ਸਾਬਕਾ ਬਾਸਕਟਬਾਲ ਖਿਡਾਰੀ ਤੇ ਉਸਦੀ ਧੀ ਦੀ ਮੌਤ ‘ਤੇ ਟਰੰਪ ਅਤੇ ਓਬਾਮਾ ਵਲੋਂ ਦੁੱਖ ਪ੍ਰਗਟ
ਕੈਲੀਫੋਰਨੀਆ/ਬਿਊਰੋ ਨਿਊਜ਼
ਅਮਰੀਕਾ ਦੇ ਕੈਲੀਫੋਰਨੀਆ ‘ਚ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਹਾਦਸੇ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਸਾਬਕਾ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਸਦੀ ਧੀ ਗਿਆਨਾ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਦੀ ਇਸ ਹਾਦਸੇ ਕਾਰਨ ਹੋਈ ਬੇ-ਵਕਤੀ ਮੌਤ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁੱਖ ਜ਼ਾਹਿਰ ਕੀਤਾ ਹੈ। ਧਿਆਨ ਰਹੇ ਕਿ ਕੋਬੀ ਬ੍ਰਾਇੰਟ ਬਾਸਕਟਬਾਲ ਦੀ ਦੁਨੀਆ ‘ਚ ਇੱਕ ਵੱਡਾ ਸਿਤਾਰਾ ਸੀ ਅਤੇ ਉਹ ਐਨ.ਬੀ.ਏ. ਵਿਚ 20 ਸਾਲ ਖੇਡਿਆ ਅਤੇ ਇਸ ਦੌਰਾਨ ਉਸ ਨੇ 5 ਚੈਂਪਿਅਨਸ਼ਿਪ ਜਿੱਤੀਆਂ ਸਨ।

RELATED ARTICLES
POPULAR POSTS