ਨਿਊਯਾਰਕ/ਬਿਊਰੋ ਨਿਊਜ਼ : ਕੌਮਾਂਤਰੀ ਮਹਿਲਾ ਦਿਵਸ ਮੌਕੇ ਨਿਊਯਾਰਕ ਦੀਆਂ ਚਾਰ ਉੱਘੀਆਂ ਭਾਰਤੀ-ਅਮਰੀਕੀ ਮਹਿਲਾਵਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਮਹਾਰਾਣੀ ਰਾਧਿਕਾਰਾਜੇ ਗਾਇਕਵਾੜ, ਨੀਨਾ ਸਿੰਘ, ਡਾ. ਇੰਦੂ ਲਿਊ ਅਤੇ ਮੇਘਾ ਦੇਸਾਈ ਨੂੰ ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼ (ਐੱਫਆਈਏ) ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।
ਗਾਇਕਵਾੜ ਆਪਣੇ ਪਰਉਪਕਾਰੀ ਕੰਮ ਰਾਹੀਂ ਸਿੱਖਿਆ ਪ੍ਰਸਾਰ ਲਈ ਜਾਣੀ ਜਾਂਦੀ ਹੈ। ਨੀਨਾ ਸਿੰਘ ਨਿਊਜਰਸੀ ਦੀ ਪਹਿਲੀ ਭਾਰਤੀ ਅਤੇ ਸਿੱਖ ਮਹਿਲਾ ਮੇਅਰ ਹੈ। ਲਿਊ ਸਿਹਤ ਸੰਭਾਲ ਦੇ ਖੇਤਰ ਵਿੱਚ ਚੰਗਾ ਕੰਮ ਕਰ ਰਹੀ ਹੈ। ਦੇਸਾਈ ‘ਦੇਸਾਈ ਫਾਊਂਡੇਸ਼ਨ’ ਦੀ ਚੇਅਰਪਰਸਨ ਹੈ ਜੋ ਸਿਹਤ ਬਿਹਤਰ ਬਣਾਉਣ ਅਤੇ ਪੇਂਡੂ ਭਾਰਤ ਵਿੱਚ ਮਹਿਲਾਵਾਂ ਅਤੇ ਲੜਕੀਆਂ ਦੀ ਸਿਹਤ ਬਾਰੇ ਕੰਮ ਕਰ ਰਹੀ ਹੈ।