21.5 C
Toronto
Saturday, September 5, 2026
spot_img
Homeਦੁਨੀਆਕੈਲੀਫੋਰਨੀਆ ਸੈਨੇਟ ਕਮੇਟੀ ਨੇ ਜਾਤ ਅਧਾਰਤ ਭੇਦਭਾਵ ਖ਼ਤਮ ਕਰਨ ਵਾਲੇ ਬਿੱਲ ਨੂੰ...

ਕੈਲੀਫੋਰਨੀਆ ਸੈਨੇਟ ਕਮੇਟੀ ਨੇ ਜਾਤ ਅਧਾਰਤ ਭੇਦਭਾਵ ਖ਼ਤਮ ਕਰਨ ਵਾਲੇ ਬਿੱਲ ਨੂੰ ਪ੍ਰਵਾਨਗੀ ਦਿੱਤੀ

ਕੈਲੀਫੋਰਨੀਆ ਸੈਨੇਟ ਕਮੇਟੀ ਨੇ ਜਾਤ ਅਧਾਰਤ ਭੇਦਭਾਵ ਖ਼ਤਮ ਕਰਨ ਵਾਲੇ ਬਿੱਲ ਨੂੰ ਪ੍ਰਵਾਨਗੀ ਦਿੱਤੀਵਾਸ਼ਿੰਗਟਨ : ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਮੰਦਰ ਸੰਗਠਨਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਕੈਲੀਫੋਰਨੀਆ ਦੀ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਨੇ ਰਾਜ ‘ਚ ਜਾਤ ਅਧਾਰਤ ਭੇਦਭਾਵ ‘ਤੇ ਪਾਬੰਦੀ ਲਾਉਣ ਲਈ ਸਰਬਸੰਮਤੀ ਨਾਲ ਬਿੱਲ ਪਾਸ ਕਰ ਦਿੱਤਾ ਹੈ। ਕੈਲੀਫੋਰਨੀਆ ਰਾਜ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਨੇ ਜਾਤ ਅਧਾਰਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਲਈ ਸੈਨੇਟ ਨੂੰ ਭੇਜਣ ਦੇ ਮਤੇ ਦੇ ਹੱਕ ਵਿੱਚ ਵੋਟ ਦਿੱਤੀ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਰਾਜ ਵਿਧਾਨ ਸਭਾ ਜਾਤ ਨਾਲ ਸਬੰਧਤ ਕਾਨੂੰਨ ‘ਤੇ ਵਿਚਾਰ ਕਰੇਗੀ। ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਕੈਲੀਫੋਰਨੀਆ ਵਿੱਚ ਜਾਤ ਰਾਜ ਦੇ ਭੇਦਭਾਵ ਵਿਰੋਧੀ ਕਾਨੂੰਨ ਦੇ ਤਹਿਤ ਸੁਰੱਖਿਅਤ ਸ਼੍ਰੇਣੀ ਬਣ ਜਾਵੇਗੀ। ਇਸ ਨਾਲ ਅਮਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਕੈਲੀਫੋਰਨੀਆ ਜਾਤ ਅਧਾਰਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਅਮਰੀਕੀ ਰਾਜ ਬਣ ਜਾਵੇਗਾ। ਭਾਰਤੀ ਮੂਲ ਦੀ ਦਲਿਤ ਅਧਿਕਾਰ ਕਾਰਕੁਨ ਅਤੇ ‘ਦਿ ਟਰਾਮਾ ਆਫ ਕਾਸਟ’ ਦੀ ਲੇਖਕ ਤੰਮੋਜ਼ੀ ਸੁੰਦਰਰਾਜਨ ਨੇ ਕਿਹਾ, ‘ਅੱਜ ਮੈਂ ਮਾਣ ਨਾਲ ਆਪਣੇ ਜਾਤੀ-ਪੀੜਤ ਭਾਈਚਾਰੇ ਦੇ ਮੈਂਬਰਾਂ, ਜਾਤੀ ਸਮਾਨਤਾ ਅੰਦੋਲਨ ਦੇ ਮੋਢੀਆਂ ਤੇ ਸਹਿਯੋਗੀਆਂ ਨਾਲ ਖੜ੍ਹੀ ਹਾਂ ਇਹ ਕਹਿਣ ਲਈ ਕੈਲੀਫੋਰਨੀਆ ‘ਚ ਭੇਦਭਵ ਦਾ ਸ਼ਿਕਾਰ ਲੋਕ ਹੁਣ ਉਹ ਸੁਰੱਖਿਆ ਹਾਸਲ ਕਰਨ ਦੇ ਨੇੜੇ ਹਨ ਜਿਸ ਦੇ ਉਹ ਹੱਕਦਾਰ ਹਨ।’

RELATED ARTICLES
POPULAR POSTS