ਲਾਇਨਜ਼ ਗਾਲਾ ਫਾਰ ਸਾਈਟ 2018 ਆਯੋਜਿਤ
ਟੋਰਾਂਟੋ : ਟੋਰਾਂਟੋ ਨੇਤਰਾਲਿਆ ਕਲੱਬ (ਟੀਐਨਐਲਸੀ) ਨੇ ਵਾਨ ਵਿਚ ਅਵਨੀ ਈਵੈਂਟ ਸੈਂਟਰ ਵਿਚ ਆਯੋਜਿਤ ਇਕ ਫੰਡ ਰੇਜਰ ਵਿਚ ਇੰਡੀਜੀਨੀਅਸ ਆਈ ਹੈਲਥ ਲਈ ਇਕ ਲੱਖ ਡਾਲਰ ਦਾ ਦਾਨ ਦਿੱਤਾ ਹੈ। ਇਹ ਫੰਡ ਸਾਈਟ 2018 ਲਈ ਲਾਇਨਜ਼ ਗਾਲਾ ਵਿਚ ਇਕੱਠਾ ਕੀਤਾ ਗਿਆ ਅਤੇ ਇਸ ਨਾਲ ਟੋਰਾਂਟੋ ਵਿਚ ਅਨਿਸ਼ਨਾਬੇ ਹੈਲਥ ਸੈਂਟਰ ਵਿਚ ਇਕ ਆਈ ਐਗਜ਼ਾਮ ਅਤੇ ਡਾਇਬਟੀਜ਼ ਕੇਅਰ ਰੂਮ ਦੀ ਵੀ ਸਹਾਇਤਾ ਕੀਤੀ ਜਾਵੇਗੀ। ਇਹ ਪਹਿਲੀ ਵਾਰ ਹੈ ਕਿ ਲਾਇਨਜ਼ ਅਤੇ ਭਾਰਤੀ ਡਾਇਸਪੋਰਾ ਨੇ ਮਿਲ ਕੇ ਇਕ ਨਵੀਂ ਸ਼ੁਰੂਆਤ ਕੀਤੀ ਹੈ। ਪੰਜ ਮਈ ਨੂੰ ਆਯੋਜਿਤ ਸਮਾਗਮ ਵਿਚ ਕਲੱਬ ਦੇ ਪ੍ਰਧਾਨ ਅਤੇ ਗਾਲਾ ਚੇਅਰ ਲਾਇਨ ਕਾਂਤਾ ਅਰੋੜਾ ਨੇ ਕਿਹਾ ਕਿ ਸਾਡਾ ਟੋਰਾਂਟੋ ਨੇਤਰਾਲਿਆ ਲਾਇਨਜ਼ ਕਲੱਬ ਸਵਦੇਸ਼ੀ ਵਿਅਕਤੀਆਂ ਦੀ ਮੱਦਦ ਕਰਨ ਲਈ ਕੁਝ ਕਰਨਾ ਚਾਹੁੰਦਾ ਹੈ। ਜੋ ਗ੍ਰੇਟਰ ਟੋਰਾਂਟੋ ਖੇਤਰ ਵਿਚ ਸਭ ਤੋਂ ਕਮਜ਼ੋਰ ਭਾਈਚਾਰਿਆਂ ਵਿਚ ਇਕ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …