ਲੰਡਨ : ਪੰਥ ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸਿੰਘ ਸਭਾ ਸਾਊਥਾਲ ਦੇ ਗੁਰਦੁਆਰੇ ਅੰਦਰ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਦਸਤਾਰ ਲਾਹ ਦਿੱਤੀ ਗਈ। ਸੰਗਤ ਤੇ ਸਿੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਘਟਨਾ ਦੀ ਨਿਖੇਧੀ ਕੀਤੀ ਗਈ ਹੈ।
ਕੁੱਟਮਾਰ ਦੇ ਸ਼ਿਕਾਰ ਹੋਏ ਭਾਈ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਕਥਾ ਕਰਨ ਲਈ ਗੁਰਦੁਆਰਾ ਸਾਹਿਬ ਗਏ ਸਨ। ਜਿਉਂ ਹੀ ਕਥਾ ਸ਼ੁਰੂ ਕਰਨ ਦਾ ਸਮਾਂ ਹੋਇਆ ਤਾਂ ਕੁਝ ਲੋਕ ਵਿਰੋਧ ਕਰਨ ਲੱਗੇ।
ਬਾਅਦ ਵਿਚ ਗੁਰੂ ਘਰ ਦੇ ਸਟੇਜ ਸਕੱਤਰ ਗੁਰਸ਼ਰਨ ਸਿੰਘ ਮੰਡ ਨੇ ਸੰਗਤ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਪ੍ਰਬੰਧਕਾਂ ਨਾਲ ਫੈਸਲਾ ਕੀਤਾ ਕਿ ਭਾਈ ਅਮਰੀਕ ਸਿੰਘ, ਪ੍ਰਬੰਧਕ ਕਮੇਟੀ ਅਤੇ ਵਿਰੋਧ ਕਰ ਰਹੇ ਸਿੰਘਾਂ ਵਿਚੋਂ 5 ਸਿੰਘ ਕਮੇਟੀ ਕਮਰੇ ਵਿਚ ਬੈਠ ਕੇ ਵਿਚਾਰਾਂ ਕਰਨਗੇ। ਭਾਈ ਅਮਰੀਕ ਸਿੰਘ ਦੇ ਦੱਸਣ ਅਨੁਸਾਰ ਜਿਉਂ ਹੀ ਉਹ ਦਰਬਾਰ ਹਾਲ ਵਿਚੋਂ ਬਾਹਰ ਆ ਕੇ ਕਮੇਟੀ ਕਮਰੇ ਵੱਲ ਜਾਣ ਲੱਗੇ ਤਾਂ ਕੁਝ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਸਿਰ ‘ਤੇ ਗੰਭੀਰ ਸੱਟਾਂ ਮਾਰੀਆਂ ਗਈਆਂ। ਘਟਨਾ ਵਿਚ ਕਮੇਟੀ ਦੀ ਮਿਲੀਭੁਗਤ ਹੋਣ ਦਾ ਦਾਅਵਾ ਕਰਦੇ ਸੂਤਰਾਂ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਨੂੰ ਇਸ ਘਟਨਾ ਹੋਣ ਬਾਰੇ ਜਾਣਕਾਰੀ ਸੀ। ਇਸ ਮੰਦਭਾਗੀ ਘਟਨਾ ਸਬੰਧੀ ਗੁਰੂ ਘਰ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …