21.5 C
Toronto
Wednesday, September 9, 2026
spot_img
Homeਪੰਜਾਬਜਲੰਧਰ 'ਚ ਰਸੋਈ ਗੈਸ ਦੇ ਕਈ ਸਿਲੰਡਰਾਂ ਵਿੱਚ ਵਾਰੋ-ਵਾਰੀ ਧਮਾਕੇ

ਜਲੰਧਰ ‘ਚ ਰਸੋਈ ਗੈਸ ਦੇ ਕਈ ਸਿਲੰਡਰਾਂ ਵਿੱਚ ਵਾਰੋ-ਵਾਰੀ ਧਮਾਕੇ

ਜਲੰਧਰ ‘ਚ ਰਸੋਈ ਗੈਸ ਦੇ ਕਈ ਸਿਲੰਡਰਾਂ ਵਿੱਚ ਵਾਰੋ-ਵਾਰੀ ਧਮਾਕੇਝੁੱਗੀ ਝੋਪੜੀ ਵਾਲਾ ਇਲਾਕਾ ਅੱਗ ਨਾਲ ਹੋਇਆ ਤਬਾਹ
ਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਅੱਜ ਸਵੇਰੇ 10 ਵਜੇ ਦੇ ਕਰੀਬ ਮਕਸੂਦਾਂ ਬਾਈਪਾਸ ਨੇੜੇ ਅੱਗ ਲੱਗਣ ਕਾਰਨ ਝੁੱਗੀ ਝੌਂਪੜੀ ਵਾਲਾ ਇਲਾਕਾ ਤਬਾਹ ਹੋ ਗਿਆ। ਜਾਣਕਾਰੀ ਮਿਲੀ ਹੈ ਕਿ ਚਾਹ ਦੀ ਇਕ ਦੁਕਾਨ ‘ਤੇ ਰਸੋਈ ਗੈਸ ਵਾਲਾ ਸਿਲੰਡਰ ਫਟ ਗਿਆ। ਜਿਸ ਤੋਂ ਬਾਅਦ ਇਕ ਦਰਜਨ ਦੇ ਕਰੀਬ ਸਿਲੰਡਰਾਂ ਵਿੱਚ ਧਮਾਕੇ ਹੁੰਦੇ ਗਏ ਅਤੇ ਅੱਗ ਫੈਲਦੀ ਗਈ। ਝੁੱਗੀ ਝੌਪੜੀ ਵਾਲਿਆਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ ਕਾਫੀ ਸਮੇਂ ਤੋਂ ਉਥੇ ਰਹਿ ਰਹੇ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਅਤੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

RELATED ARTICLES
POPULAR POSTS