Breaking News
Home / ਪੰਜਾਬ / ਲਹਿਰਾਗਾਗਾ ਪਹੁੰਚੇ ਕਸ਼ਮੀਰੀ ਸੇਬਾਂ ‘ਤੇ ਲਿਖੀ ਹੋਈ ਹੈ ਭਾਰਤ ਖਿਲਾਫ ਸ਼ਬਦਾਵਲੀ

ਲਹਿਰਾਗਾਗਾ ਪਹੁੰਚੇ ਕਸ਼ਮੀਰੀ ਸੇਬਾਂ ‘ਤੇ ਲਿਖੀ ਹੋਈ ਹੈ ਭਾਰਤ ਖਿਲਾਫ ਸ਼ਬਦਾਵਲੀ

ਸੇਬਾਂ ‘ਤੇ ਲਿਖਿਆ ਗਿਆ ਹੈ ਕਿ ਇੰਡੀਅਨ ਡਾਗਸ ਗੋ ਬੈਕ
ਲਹਿਰਾਗਾਗਾ/ਬਿਊਰੋ ਨਿਊਜ਼
ਨਰਿੰਦਰ ਮੋਦੀ ਸਰਕਾਰ ਵੱਲੋਂ ਕਸ਼ਮੀਰ ‘ਚ ਧਾਰਾ 370 ਤੋੜਨ ਦਾ ਗ਼ੁੱਸਾ ਅਜੇ ਖ਼ਤਮ ਨਹੀਂ ਹੋਇਆ ਹੈ। ਕਸ਼ਮੀਰੀਆਂ ਨੇ ਆਪਣੇ ਗ਼ੁੱਸੇ ਨੂੰ ਸੇਬਾਂ ਰਾਹੀਂ ਜ਼ਾਹਿਰ ਕੀਤਾ ਹੈ। ਕਸ਼ਮੀਰ ਤੋਂ ਲਹਿਰਾਗਾਗਾ ਪਹੁੰਚੇ ਸੇਬਾਂ ਉੱਪਰ ਭਾਰਤ ਖ਼ਿਲਾਫ਼ ਨਾਅਰੇਬਾਜ਼ੀ ਅਤੇ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਦੇਖੀ ਗਈ। ਸੇਬਾਂ ਉੱਪਰ ਲਿਖੀ ਸ਼ਬਦਾਵਲੀ ਜਿੱਥੇ ਕਸ਼ਮੀਰੀਆਂ ਦੇ ਗ਼ੁੱਸੇ ਦੀ ਗਵਾਹੀ ਭਰ ਰਹੀ ਹੈ ਉੱਥੇ ਉਨ੍ਹਾਂ ਵੱਲੋਂ ਲਿਖੀ ਨਾਅਰੇਬਾਜ਼ੀ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਵੀ ਬਣ ਗਈ ਹੈ। ਇਸ ਸਬੰਧੀ ਫਰੂਟ ਵਿਕ੍ਰੇਤਾਵਾਂ ਨੇ ਦੱਸਿਆ ਕਿ ਕਸ਼ਮੀਰੀ ਫਰੂਟਾਂ ਦੀ ਇਹ ਪੇਟੀ ਹਰਿਆਣਾ ਦੇ ਟੋਹਾਣਾ ਮੰਡੀ ਵਿਚੋਂ ਲਿਆਂਦੀ ਸੀ। ਜਦੋਂ ਸਵੇਰੇ ਪੇਟੀ ਖੋਲ੍ਹੀ ਤਦ ਉਸ ਵਿਚੋਂ ਤਿੰਨ ਸੇਬ ਅਜਿਹੇ ਨਿਕਲੇ ਜਿਨ੍ਹਾਂ ਉੱਪਰ ਇੰਡੀਅਨ ਡਾਗਸ ਗੋ ਬੈਕ, ਸ਼ਮੀਰ ਟਾਈਗਰ ਆਦਿ ਸ਼ਬਦਾਵਲੀ ਲਿਖੀ ਹੋਈ ਸੀ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …