Breaking News
Home / ਪੰਜਾਬ / ਐਸਜੀਪੀਸੀ ਦਾ ਵਾਤਾਵਰਣ ਸਬੰਧੀ ਉਪਰਾਲਾ

ਐਸਜੀਪੀਸੀ ਦਾ ਵਾਤਾਵਰਣ ਸਬੰਧੀ ਉਪਰਾਲਾ

ਗੁਰਦੁਆਰਾ ਸਾਹਿਬਾਨਾਂ ਨਾਲ ਲੱਗਦੀ ਇਕ-ਇਕ ਏਕੜ ਜ਼ਮੀਨ ‘ਤੇ ਵਸਾਇਆ ਜਾਵੇਗਾ ਜੰਗਲ : ਐਡਵੋਕੇਟ ਧਾਮੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਤਾਵਰਣ ਸਬੰਧੀ ਵੱਡਾ ਫੈਸਲਾ ਲੈਂਦੇ ਹੋਏ ਜੰਗਲ ਵਸਾਉਣ ਦੀ ਗੱਲ ਕਹੀ ਹੈ। ਐਸਜੀਪੀਸੀ ਨੇ ਇਹ ਫੈਸਲਾ ਮੱਤੇਵਾੜਾ ਜੰਗਲ ਨੂੰ ਕੱਟ ਕੇ ਇੰਡਸਟਰੀ ਲਗਾਉਣ ਦੇ ਫੈਸਲੇ ਨੂੰ ਦੇਖਦੇ ਹੋਏ ਲਿਆ ਹੈ। ਐਸਜੀਪੀਸੀ ਮੁਤਾਬਕ ਇਸ ਜੰਗਲ ਦੀ ਇਤਿਹਾਸਕ ਮਹੱਤਤਾ ਹੈ, ਇਸਦੇ ਬਾਵਜੂਦ ਪੰਜਾਬ ਸਰਕਾਰ ਨੇ ਵਾਤਾਵਰਣ ਨੂੰ ਦਰਕਿਨਾਰ ਕਰਦੇ ਹੋਏ ਦਰੱਖਤਾਂ ਨੂੰ ਕੱਟ ਕੇ ਇੰਡਸਟਰੀ ਲਗਾਉਣ ਦੀ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੱਤੇਵਾੜਾ ਜੰਗਲ ਨੂੰ ਕੱਟਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰਾਂ ਵਾਤਾਵਰਣ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੀਆਂ ਹਨ, ਦੂਜੇ ਪਾਸੇ ਜੰਗਲ ਕੱਟਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਜੰਗਲ ਕੱਟ ਦਿੱਤੇ ਤਾਂ ਇਹ ਮਾਨਵਤਾ ਦਾ ਕਤਲ ਹੋਵੇਗਾ। ਇਸ ਲਈ ਵਾਤਾਵਰਣ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਐਸਜੀਪੀਸੀ ਆਪਣੇ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਲੱਗਦੀ ਇਕ-ਇਕ ਏਕੜ ਜ਼ਮੀਨ ‘ਤੇ ਜੰਗਲ ਵਸਾਏਗੀ। ਉਨ੍ਹਾਂ ਕਿਹਾ ਕਿ ਇਹ ਵਾਤਾਵਰਣ ਨੂੰ ਬਚਾਉਣ ਦਾ ਇਕ ਉਪਰਾਲਾ ਹੈ। ਇਸ ਨਾਲ ਲੋਕਾਂ ਨੂੰ ਸਾਫ ਸੁਥਰੀ ਹਵਾ ਲੈਣ ਵਿਚ ਅਸਾਨੀ ਹੋਵੇਗੀ। ਜ਼ਿਕਰਯੋਗ ਹੈ ਕਿ ਲੰਘੇ ਵਿਧਾਨ ਸਭਾ ਇਜਲਾਸ ਵਿਚ ਭਗਵੰਤ ਮਾਨ ਸਰਕਾਰ ਨੇ ਲੁਧਿਆਣਾ ਜ਼ਿਲ੍ਹੇ ਵਿਚ ਸਤਲੁਜ ਦਰਿਆ ਦੇ ਨੇੜੇ ਵਸੇ ਇਕ ਮਾਤਰ ਜੰਗਲ ਮੱਤੇਵਾੜਾ ਦੀ ਜਗ੍ਹਾ ਨੂੰ ਇੰਡਸਟਰੀਅਲ ਪਾਰਕ ਵਿਚ ਬਦਲਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮੱਤੇਵਾੜਾ ਜੰਗਲ 4 ਹਜ਼ਾਰ ਏਕੜ ਵਿਚ ਫੈਲਿਆ ਹੋਇਆ ਹੈ।

 

Check Also

ਪੰਜਾਬ ’ਚ ਪੰਚਾਇਤੀ ਚੋਣਾਂ ਭਲਕੇ ਮੰਗਲਵਾਰ 15 ਅਕਤੂਬਰ ਨੂੰ

ਪੰਚਾਇਤੀ ਚੋਣਾਂ ਰੱਦ ਕਰਵਾਉਣ ਲਈ ਪਾਈਆਂ ਪਟੀਸ਼ਨਾਂ ਨੂੰ ਹਾਈ ਕੋਰਟ ਨੇ ਕੀਤਾ ਰੱਦ ਚੰਡੀਗੜ੍ਹ/ਬਿਊਰੋ ਨਿਊਜ਼ …