Breaking News
Home / ਪੰਜਾਬ / ਭਾਜਪਾ ਵਿਧਾਇਕ ਦੀ ਕੁੱਟਮਾਰ ਮਾਮਲੇ ‘ਚ ਕਿਸਾਨ ਖੁਦ ਹੀ ਦੇਣ ਲੱਗੇ ਗ੍ਰਿਫਤਾਰੀਆਂ

ਭਾਜਪਾ ਵਿਧਾਇਕ ਦੀ ਕੁੱਟਮਾਰ ਮਾਮਲੇ ‘ਚ ਕਿਸਾਨ ਖੁਦ ਹੀ ਦੇਣ ਲੱਗੇ ਗ੍ਰਿਫਤਾਰੀਆਂ

ਅੱਜ ਪੰਜ ਹੋਰ ਕਿਸਾਨਾਂ ਨੇ ਦਿੱਤੀ ਗ੍ਰਿਫਤਾਰੀ
ਮਲੋਟ/ਬਿਊਰੋ ਨਿਊਜ਼
ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਮਾਮਲੇ ਵਿੱਚ ਅੱਜ ਪੰਜ ਹੋਰ ਕਿਸਾਨਾਂ ਨੇ ਪੁਲਿਸ ਕੋਲ ਗ੍ਰਿਫਤਾਰੀ ਦਿੱਤੀ ਹੈ। ਲੰਘੀ 27 ਮਾਰਚ ਨੂੰ ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੇ ਕੱਪੜੇ ਲਾਉਣ ਅਤੇ ਮਾਰਕਕੁੱਟ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ‘ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਸ ਐਕਸ਼ਨ ਵਿੱਚ ਸ਼ਾਮਲ ਕਿਸਾਨਾਂ ਨੂੰ ਖੁਦ ਹੀ ਪੁਲਿਸ ਕੋਲ ਪੇਸ਼ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਤਾਂ ਜੋ ਪੁਲਿਸ ਹੋਰ ਕਿਸੇ ਕਿਸਾਨ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਨਾ ਕਰੇ। ਇਸਦੇ ਚੱਲਦਿਆਂ ਪਹਿਲਾਂ ਵੀ 21 ਕਿਸਾਨਾਂ ਨੇ ਖੁਦ ਨੂੰ ਪੁਲਿਸ ਕੋਲ ਪੇਸ਼ ਕਰ ਦਿੱਤਾ ਸੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਪੰਜ ਕਿਸਾਨਾਂ ਨੇ ਖੁਦ ਨੂੰ ਪੁਲਿਸ ਕੋਲ ਪੇਸ਼ ਕੀਤਾ ਹੈ। ਡੱਲੇਵਾਲ ਨੇ ਕਿਹਾ ਕਿ ਜੇਕਰ ਪੁਲਿਸ ਹੁਣ ਕਿਸੇ ਕਿਸਾਨ ਨਾਲ ਵਧੀਕੀ ਕਰੇਗੀ ਤਾਂ ਕਿਸਾਨ ਯੂਨੀਅਨ ਇਸ ਦਾ ਵਿਰੋਧ ਕਰੇਗੀ।

 

Check Also

ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨਾਂ ਨੇ ਹਰਿਆਣਾ ਪੁਲਿਸ ’ਤੇ ਚੁੱਕੇ ਸਵਾਲ

ਕਿਹਾ : ਅੰਬਾਲਾ ’ਚ ਧਾਰਾ 163 ਲੱਗੀ ਹੋਣ ਦੇ ਬਾਵਜੂਦ ਸਤਿੰਦਰ ਸਤਰਾਜ ਦਾ ਪ੍ਰੋਗਰਾਮ ਕਿਵੇਂ …